ਚੰਡੀਗੜ੍ਹ : ਲੋਕ ਸਭਾ ‘ਚ ਸਰਦ ਰੁੱਤ ਸੈਸ਼ਨ ਦੌਰਾਨ ਪੰਜਾਬ ਦੇ ਜ਼ਿਆਦਾਤਰ ਸੰਸਦ ਮੈਂਬਰ ਠੰਡੇ ਹੀ ਦਿਖਾਈ ਦਿੱਤੇ ਅਤੇ ਕਈਆਂ ਨੇ ਤਾਂ ਖ਼ਾਤਾ ਹੀ ਨਹੀਂ ਖੋਲ੍ਹਿਆ। ਇਨ੍ਹਾਂ ‘ਚ ਸੰਸਦ ਮੈਂਬਰ ਸੁਖਬੀਰ ਬਾਦਲ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਵੱਲੋਂ ਸਰਦ ਰੁੱਤ ਸੈਸ਼ਨ ਦੌਰਾਨ ਇਕ ਵੀ ਸਵਾਲ ਨਹੀਂ ਪੁੱਛਿਆ ਗਿਆ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ 13 ਬੈਠਕਾਂ ਦੌਰਾਨ ਸਿਰਫ 4 ਸਵਾਲ ਹੀ ਪੁੱਛੇ। ਦੱਸ ਦੇਈਏ ਕਿ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ 23 ਦਸੰਬਰ ਤੱਕ ਚੱਲਿਆ ਸੀ। ਸਰਦ ਰੁੱਤ ਸੈਸ਼ਨ ਦੀਆਂ 13 ਬੈਠਕਾਂ ‘ਚ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਕੋਈ ਜ਼ਿਆਦਾ ਸਵਾਲ ਨਹੀਂ ਪੁੱਛੇ ਗਏ। ਵੱਡੀ ਗਿਣਤੀ ‘ਚ ਸੰਸਦ ਮੈਂਬਰਾਂ ਨੇ ਖ਼ਾਤਾ ਤੱਕ ਨਹੀਂ ਖੋਲ੍ਹਿਆ। ਪੰਜਾਬ ਦੇ 13 ਸੰਸਦ ਮੈਂਬਰਾਂ ‘ਚੋਂ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਹੋਣ ਕਾਰਨ ਸਵਾਲ ਨਹੀਂ ਪੁੱਛ ਸਕੇ, ਜਿਸ ਕਾਰਨ ਸਵਾਲ ਪੁੱਛਣ ਦਾ ਮੌਕਾ ਸਿਰਫ 12 ਸੰਸਦ ਮੈਂਬਰਾਂ ਨੂੰ ਹੀ ਮਿਲਣਾ ਸੀ।
ਸੰਸਦ ਮੈਂਬਰਾਂ ‘ਚੋਂ ਸੁਖਬੀਰ ਬਾਦਲ ਨੇ ਕੋਈ ਸਵਾਲ ਨਹੀਂ ਪੁੱਛਿਆ
ਹਰਸਿਮਰਤ ਕੌਰ ਬਾਦਲ ਵੱਲੋਂ 4 ਸਵਾਲ ਪੁੱਛੇ ਗਏ
ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ 17 ਸਵਾਲ ਪੁੱਛੇ ਗਏ।
ਡਾ. ਅਮਰ ਸਿੰਘ ਵੱਲੋਂ 11 ਸਵਾਲ ਪੁੱਛੇ ਗਏ।
ਮਨੀਸ਼ ਤਿਵਾੜੀ ਵੱਲੋਂ 10 ਸਵਾਲ ਪੁੱਛੇ ਗਏ।
ਜਸਬੀਰ ਸਿੰਘ ਗਿੱਲ ਵੱਲੋਂ 3 ਸਵਾਲ ਪੁੱਛੇ ਗਏ।
ਗੁਰਜੀਤ ਸਿੰਘ ਔਜਲਾ, ਸੰਤੋਖ ਸਿੰਘ, ਪਰਨੀਤ ਕੌਰ ਅਤੇ ਮੁਹੰਮਦ ਸਦੀਕ ਵੱਲੋਂ ਇਕ ਵੀ ਸਵਾਲ ਨਹੀਂ ਪੁੱਛਿਆ ਗਿਆ।
ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਕੋਈ ਸਵਾਲ ਨਹੀਂ ਪੁੱਛਿਆ ਗਿਆ
ਸਿਮਰਨਜੀਤ ਸਿੰਘ ਮਾਨ ਨੇ ਵੀ ਕੋਈ ਸਵਾਲ ਨਹੀਂ ਪੁੱਛਿਆ