ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਹਾਈਵੇਅ ‘ਤੇ ਪਿੰਡ ਭੁੱਲਰ ਕੋਲ ਤੇਜ਼ ਰਫ਼ਤਾਰ ਕਾਰ ਨੇ ਸੜਕ ‘ਤੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 3 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 2 ਲੋਕ ਜਖ਼ਮੀ ਦੱਸੇ ਜਾ ਰਹੇ ਹਨ।
ਇਹ ਮਜ਼ਦੂਰ ਨੇਪਾਲ ਤੋਂ ਸਨ, ਜੋ ਪਿੰਡ ਭੁੱਲਰ ‘ਚ ਇੱਕ ਮੈਰਿਜ ਪੈਲਸ ਵਿਖੇ ਕੰਮ ‘ਤੇ ਆ ਰਹੇ ਸਨ। ਉਹ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸਿਓਂ ਪੈਦਲ ਸੜਕ ‘ਤੇ ਆ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਟੱਕਰ ਮਾਰ ਦਿੱਤੀ।
ਗੱਡੀ ਨੌਜਵਾਨਾਂ ਨੂੰ ਦਰੜ ਕੇ ਅੱਗੇ ਸੜਕ ‘ਤੇ ਬਣੇ ਇਕ ਕੋਠੋ ਨੂੰ ਢਾਹ ਕੇ ਸਫ਼ੈਦੇ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਕਾਰ ਚਾਲਕ ਦੇ ਵੀ ਸੱਟਾ ਲੱਗੀਆਂ ਹਨ।