ਮੋਗਾ : ਮੋਗਾ ਖੇਤਰ ‘ਚ ਸੋਮਵਾਰ ਦੀ ਸਵੇਰ ਧੁੰਦ ‘ਚ ਲਿਪਟੀ ਹੋਣ ਕਾਰਨ ਠੰਢ ਵਿਚ ਵਾਧਾ ਹੋਇਆ ਹੈ। ਠੰਢ ਵਧਣ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਰਾਹਗੀਰਾਂ ਨੂੰ ਆਪਣੀ ਮੰਜਿਲ ਜਾਣ ‘ਤੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਸਹੀ ਸਮੇਂ ਤੋਂ ਕੁਝ ਦੇਰੀ ਨਾਲ ਧੀਮੀ ਗਤੀ ਵਿਚ ਆ ਰਹੀਆਂ ਹਨ।
ਕਈ ਸੜਕਾਂ ਤੇ ਚਿੱਟੀ ਪੱਟੀ ਨਾ ਹੋਣ ਕਾਰਨ ਰਾਹਗੀਰਾਂ ਨੂੰ ਮੁਸਕਲਾਂ ਪੇਸ਼ ਆ ਰਹੀਆਂ ਹਨ। ਸਕੂਲਾਂ ‘ਚ ਪੰਜਾਬ ਸਰਕਾਰ ਨੇ ਅਗਲੇ ਦਿਨਾਂ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਮੌਸਮ ਮਾਹਿਰਾਂ ਅਨੁਸਾਰ ਧੁੰਦ ਅਤੇ ਠੰਢ ਅਗਲੇ ਦਿਨਾਂ ‘ਚ ਵਧਣ ਦੀ ਸੰਭਾਵਨਾ ਹੈ।