ਸੰਘਣੀ ਧੁੰਦ ਤੇ ਤੇਜ਼ ਰਫ਼ਤਾਰ ਕਾਰਨ ਜਲੰਧਰ ‘ਚ ਇੱਕੋ ਰਾਤ 2 ਭਿਆਨਕ ਹਾਦਸੇ

ਭੋਗਪੁਰ : ਜਲੰਧਰ-ਜੰਮੂ-ਕਟੜਾ ਹਾਈਵੇਅ ਤੇ ਭੋਗਪੁਰ ਨੇੜੇ ਸੰਘਣੀ ਧੁੰਦ ਕਰਕੇ ਵੱਡਾ ਹਾਦਸਾ ਹੋਇਆ। ਸੰਘਣੀ ਧੁੰਦ ਕਾਰਨ ਰੋਡ ਨਾ ਦਿਸਣ ਕਰਕੇ ਕਾਰਾਂ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਪਿਛੋਂ ਆ ਰਹੀਆਂ ਕਾਰਾ ਵੀ ਆਪਸ ‘ਚ ਭਿੜ ਗਈ।

ਜਾਣਕਾਰੀ ਮੁਤਾਬਕ ਕਾਰ ਚਾਲਕ ਦੀਨਾਨਗਰ ਦੇ ਸਨ ਅਤੇ ਹਾਈਵੇਅ ਪੈਟਰੋਲੀਅਮ ਮੁਲਾਜ਼ਮ ਰਣਧੀਰ ਸਿੰਘ ਨੇ ਗੱਡੀਆਂ ਨੂੰ ਜੇਸੀਬੀ ਦੀ ਮਦਦ ਨਾਲ ਸਾਈਡ ‘ਤੇ ਲਗਵਾਇਆ ਤੇ ਰੋਡ ਸਾਫ ਕਰਵਾਇਆ। ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਇਸ ਤੋਂ ਇਲਾਵਾ ਅੱਜ ਤੜਕਸਾਰ ਹੀ ਇਕ ਹੋਰ ਵੱਡਾ ਹਾਦਸਾ ਇਸੇ ਰੋਡ ‘ਤੇ ਧੁੰਦ ਕਾਰਨ ਦੇਖਣ ਨੂੰ ਮਿਲਿਆ ਜਿੱਥੇ ਟਰੱਕ, ਟਿੱਪਰ ਤੇ ਟਰਾਲੀ ਦੀ ਆਪਸੀ ਟੱਕਰ ਹੋ ਗਈ। ਟਰੱਕ ਚਾਲਕ ਨੂੰ ਹਾਈਵੇਅ ਪੈਟਰੋਲੀਅਮ ਮੁਲਾਜ਼ਮ ਨੇ ਪਬਲਿਕ ਦੀ ਮਦਦ ਨਾਲ ਤੇ ਜੇਸੀਬੀ ਨਾਲ ਕਾਫੀ ਦੇਰ ਬਾਅਦ ਬਾਹਰ ਕੱਢਿਆ ਤੇ ਕਾਲਾ ਬੱਕਰਾ ਹਸਪਤਾਲ ‘ਚ ਇਲਾਜ ਲਈ ਭੇਜ ਦਿੱਤਾ। ਇਕ ਹਾਦਸਾ ਜਲੰਧਰ-ਜੰਮੂ-ਨੈਸ਼ਨਲ ਹਾਈਵੇ ‘ਤੇ ਪਿੰਡ ਸੰਘਵਾਲ ਖੇਡ ਸਟੇਡੀਅਮ ਸਾਹਮਣੇ ਹੋਇਆ।

Leave a Reply

Your email address will not be published. Required fields are marked *