ਯੂਕਰੇਨ, 24 ਫਰਵਰੀ (ਬਿਊਰੋ)- ਰੂਸ ਨੇ ਆਖਿਰਕਾਰ ਯੂਕਰੇਨ ‘ਤੇ ਹਮਲਾ ਕਰ ਹੀ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਇਸ ਦੌਰਾਨ ਆਪਣੀ ਫੌਜ ਨੂੰ ਕਾਰਵਾਈ ਸ਼ੁਰੂ ਕਰਨ ਦਾ ਆਦੇਸ਼ ਦਿੱਤਾ। ਫਿਲਹਾਲ ਰੂਸੀ ਫੌਜ ਹਵਾਈ ਹਮਲੇ ਕਰ ਰਹੀ ਹੈ। ਮਿਜ਼ਾਈਲਾਂ ਨੇ ਯੂਕਰੇਨ ਦੇ ਵੱਡੇ ਸ਼ਹਿਰਾਂ ਨੂੰ ਮਾਰਿਆ ਹੈ। ਪੁਤਿਨ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਆਪਣੇ ਨਾਲ ਜੋੜਨ ਦਾ ਇਰਾਦਾ ਨਹੀਂ ਰੱਖਦੇ ਤੇ ਜੇਕਰ ਕਿਸੇ ਵੀ ਦੇਸ਼ ਵਿੱਚ ਉਨ੍ਹਾਂ ਵਿਚਕਾਰ ਲੜਾਈ ਹੁੰਦੀ ਹੈ ਤਾਂ ਅਜਿਹਾ ਜਵਾਬ ਇਤਿਹਾਸ ਵਿੱਚ ਨਹੀਂ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਯੂਕਰੇਨ ਨੇ ਅਮਰੀਕਾ ਸਮੇਤ ਬਾਕੀ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ।
ਯੂਕਰੇਨ ਦਾ ਕਹਿਣਾ ਹੈ ਕਿ ਕੀਵ ਸਮੇਤ ਉਸ ਦੇ ਸਾਰੇ ਵੱਡੇ ਸ਼ਹਿਰਾਂ ‘ਤੇ ਰੂਸੀ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਯੂਕਰੇਨ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ ਹੈ। ਇੱਥੇ ਫੌਜ ਦੀ ਮਦਦ ਲਈ ਨਾਗਰਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਯੂਕਰੇਨ ਦੇ ਸ਼ਹਿਰਾਂ ਵਿੱਚ ਭਾਰੀ ਬੰਬਾਰੀ ਦੀ ਜਾਣਕਾਰੀ ਦਿੱਤੀ ਗਈ ਹੈ।
ਹਵਾਈ ਹਮਲੇ ਤੋਂ ਬਾਅਦ ਜ਼ਮੀਨ ਤੋਂ ਯੂਕਰੇਨ ‘ਚ ਦਾਖਲ ਹੋਈ ਰੂਸੀ ਫ਼ੌਜ, ਕੀਵ ਛੱਡ ਕੇ ਭੱਜੇ ਲੋਕ
