ਵਾਸ਼ਿੰਗਟਨ, ਇੱਕ ਗੰਭੀਰ ਤੂਫ਼ਾਨ ਅਮਰੀਕਾ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਕਾਰਨ ਪਿਛਲੇ 24 ਘੰਟਿਆਂ ਵਿੱਚ ਲਗਪਗ 4,900 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਦੋਂ ਕਿ 4,400 ਤੋਂ ਵੱਧ ਹੋਰ ਉਡਾਣਾਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ। ਫਲਾਈਟ ਟ੍ਰੈਕਿੰਗ ਸਰਵਿਸ ‘ਫਲਾਈਟ ਅਵੇਅਰ’ ਦੇ ਮੁਤਾਬਕ ਬੁੱਧਵਾਰ ਨੂੰ ਹੋਣ ਵਾਲੀਆਂ 3,500 ਤੋਂ ਵੱਧ ਉਡਾਣਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕਾ ਨੇ ਆਪਣੀਆਂ 60 ਫੀਸਦੀ ਉਡਾਣਾਂ ਯਾਨੀ 2,500 ਤੋਂ ਵੱਧ ਰੱਦ ਕਰ ਦਿੱਤੀਆਂ ਸਨ।
ਅਮਰੀਕਾ ‘ਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ, 4500 ਤੋਂ ਵੱਧ ਉਡਾਣਾਂ ਰੱਦ
