ਗੁਰੂਹਰਸਹਾਏ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਅਤੇ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜੋ ਸਹੂਲਤਾਂ ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਹਨ, ਉਸ ਨੂੰ ਦੁਬਾਰਾ ਸ਼ੁਰੂ ਕਰਵਾਇਆ ਜਾਵੇ। ਜਨਰਲ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਵਾਸਤੇ ਕਿਸਾਨ ਸਮਾਨ ਨਿਧੀ ਸਕੀਮ ਰਾਹੀਂ ਖਾਤਿਆਂ ਵਿਚ 2-2 ਹਜ਼ਾਰ ਰੁਪਏ ਸਾਲ ਵਿਚ ਤਿੰਨ ਵਾਰੀ ਪਾਉਂਦੇ ਸਨ, ਉਹ ਬਹੁਤ ਸਾਰੇ ਕਿਸਾਨਾਂ ਦੇ ਬੰਦ ਕੀਤੇ ਗਏ ਹਨ, ਜਿਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਜਾਂਦੀ ਹੈ |
ਉਨਾਂ੍ਹ ਇਹ ਵੀ ਕਿਹਾ ਕਿ ਸਹਿਕਾਰੀ ਸਭਾਵਾਂ ਬਲਾਕ ਗੁਰੂਹਰਸਹਾਏ ਜਿਵੇਂ ਕਾਹਨ ਸਿੰਘ ਵਾਲਾ, ਲੈਪੋਵਾਲਾ, ਜੰਡ ਵਾਲਾ, ਮੋਠਾਂ ਵਾਲਾ, ਰੱਤੋਵਾਲ ਆਦਿ ਦੀ ਹਾਲਤ ਬਹੁਤ ਮਾੜੀ ਹੈ, ਇਨਾਂ੍ਹ ਸਭਾਵਾਂ ਦੇ ਵੱਲ ਵਿਸ਼ੇਸ਼ ਤੌਰ ‘ਤੇ ਮਹਿਕਮਾ ਸਹਿਕਾਰਤਾ ਧਿਆਨ ਦੇਵੇ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਆਪਣੀ ਕਣਕ ਸੁਪਰ ਸੀਡਰ ਨਾਲ ਬੀਜੀ ਸੀ, ਉਨਾਂ੍ਹ ਕਣਕਾਂ ਨੂੰ ਸੁੰਡੀ ਦਾ ਹਮਲਾ ਹੋ ਰਿਹਾ ਹੈ ਤੇ ਕਣਕ ਜਿੰਮੀਦਾਰਾਂ ਦੀ ਖ਼ਰਾਬ ਹੋ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਜਲਦ ਹੱਲ ਕੱਢੇ ਅਤੇ ਮਹਿਕਮਾ ਖੇਤੀਬਾੜੀ ਨੂੰ ਹਦਾਇਤ ਕੀਤੀ ਜਾਵੇ ਕਿ ਇਨਾਂ੍ਹ ਜਿੰਮੀਦਾਰਾਂ ਦੀ ਸਾਰ ਲਈ ਜਾਵੇ ਤੇ ਇਨਾਂ੍ਹ ਨੂੰ ਸੁੰਡੀ ਮਾਰਨ ਵਾਸਤੇ ਮੁਫ਼ਤ ਦਵਾਈ ਦਿੱਤੀ ਜਾਵੇ। ਇਸ ਮੌਕੇ ਸੁਰਜੀਤ ਸਿੰਘ ਜਰਨਲ ਸਕੱਤਰ, ਸਤਵਿੰਦਰ ਸਿੰਘ, ਲਖਵਿੰਦਰ ਸਿੰਘ, ਬਚਿੱਤਰ ਸਿੰਘ, ਲਾਭ ਸਿੰਘ, ਗੁਰਪ੍ਰਰੀਤ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਚੰਦ ਕੌੜਾ, ਰਾਮ ਸਿੰਘ, ਗੁਰਚਰਨ ਸਿੰਘ, ਸ