ਇੰਡੀਅਨ ਪ੍ਰੀਮੀਅਰ ਲੀਗ-2023 Live: ਖਿਡਾਰੀਆਂ ਦੀ ਨਿਲਾਮੀ ਹੋਈ ਸ਼ੁਰੂ, ਜਾਣੋ ਕਿਹੜਾ ਖਿਡਾਰੀ ਕਿਸ ਟੀਮ ‘ਚ ਹੋਇਆ ਸ਼ਾਮਲ

ਕੋਚੀ- ਇੰਡੀਅਨ ਪ੍ਰੀਮੀਅਰ ਲੀਗ-2023 ਤੋਂ ਪਹਿਲਾਂ ਅੱਜ ਇੱਥੇ ਖਿਡਾਰੀਆਂ ਦੀ ਬੋਲੀ ਲੱਗਣੀ ਸ਼ੁਰੂ ਹੋ ਗਈ ਹੈ। ਇੱਥੇ ਹੋ ਰਹੀ ਮਿੰਨੀ ਨਿਲਾਮੀ ’ਚ ਸਾਰੀਆਂ ਦੀਆਂ ਨਜ਼ਰਾਂ ਹਰਫਨਮੌਲਾ ਖਿਡਾਰੀਆਂ ’ਤੇ ਹਨ। ਇਸ ਨਿਲਾਮੀ ‘ਚ 405 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ, ਜਿਨ੍ਹਾਂ ‘ਚੋਂ 273 ਖਿਡਾਰੀ ਭਾਰਤੀ ਹਨ, ਜਦਕਿ 132 ਖਿਡਾਰੀ ਵਿਦੇਸ਼ੀ ਹਨ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਗੁਜਰਾਤ ਟਾਈਟਨਸ ਨੇ ਉਨ੍ਹਾਂ ਦੇ ਬੇਸ ਪ੍ਰਾਈਸ 2 ਕਰੋੜ ਵਿਚ ਖ਼ਰੀਦਿਆ ਹੈ।
ਹੈਰੀ ਬਰੂਕ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 13.25 ਕਰੋੜ ਵਿੱਚ ਆਪਣੇ ਨਾਲ ਜੋੜਿਆ ਹੈ।

ਬਰੂਕ ਦਾ ਬੇਸ ਪ੍ਰਾਈਸ 1.50 ਕਰੋੜ ਰੁਪਏ ਸੀ।
ਮਯੰਕ ਅਗਰਵਾਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 8.25 ਕਰੋੜ ‘ਚ ਖ਼ਰੀਦਿਆ।
ਅਜਿੰਕਯ ਰਹਾਣੇ ਨੂੰ ਚੇਨਈ ਸੁਪਰ ਕਿੰਗਜ਼ ਨੇ ਉਨ੍ਹਾਂ ਦੇ ਬੇਸ ਪ੍ਰਾਈਸ 50 ਲੱਖ ਰੁਪਏ ਵਿਚ ਖਰੀਦਿਆ।
ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ‘ਚ ਖ਼ਰੀਦਿਆ।
ਜੇਸਨ ਹੋਲਡਰ ਨੂੰ ਰਾਜਸਥਾਨ ਰਾਇਲਜ਼ ਨੇ 5.75 ਕਰੋੜ ਵਿਚ ਖ਼ਰੀਦਿਆ।
ਸਿੰਕਦਰ ਰਜ਼ਾ ਨੂੰ ਪੰਜਾਬ ਕਿੰਗਜ਼ ਨੇ 50 ਲੱਖ ਵਿਚ ਖ਼ਰੀਦਿਆ।
ਓਡੀਅਨ ਸਮਿਥ ਨੂੰ ਗੁਜਰਾਤ ਟਾਇਟਨਸ ਨੇ 50 ਲੱਖ ਵਿਚ ਖ਼ਰੀਦਿਆ।

Leave a Reply

Your email address will not be published. Required fields are marked *