ਚੰਡੀਗੜ੍ਹ,15 ਜਨਵਰੀ -ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ ਲਈ ਕਾਂਗਰਸ ਤੇ ਆਪ ਚ ਸਮਝੌਤਾ। ਮੇਅਰ ਦੀ ਚੋਣ ਲਈ ਆਪ ਦੇ ਉਮੀਦਵਾਰ ਕੁਲਦੀਪ ਟੀਟਾ, ਸੀਨੀਅਰ ਡਿਪਟੀ ਮੇਅਰ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਅਤੇ ਡਿਪਟੀ ਮੇਅਰ ਲਈ ਕਾਂਗਰਸ ਦੀ ਨਿਰਮਲਾ ਦੇਵੀ ਉਮੀਦਵਾਰ ਹੋਣਗੇ। ਕਾਂਗਰਸ ਨੇ ਮੇਅਰ ਲਈ ਆਪਣੇ ਉਮੀਦਵਾਰ ਜਸਬੀਰ ਬੰਟੀ ਦੀ ਨਾਮਜ਼ਦਗੀ ਵਾਪਸ ਲੈਣ ਲਈ ਹੈ। ਇਹ ਜਾਣਕਾਰੀ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਦਿਤੀ ਹੈ। ਚੋਣ 18 ਜਨਵਰੀ ਨੂੰ ਹੋਵੇਗੀ।
ਕਾਂਗਰਸ ਤੇ ਆਪ ਚ ਚੰਡੀਗੜ੍ਹ ਮੇਅਰ ਚੋਣ ਲਈ ਸਮਝੌਤਾ
