ਤਰਨ ਤਾਰਨ, 10 ਦਸੰਬਰ-ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਸਰਹਾਲੀ ਪੁਲਿਸ ਸਟੇਸ਼ਨ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕਰੀਬ 200 ਡਰੋਨ ਕਰਾਸਿੰਗ ਹੋ ਚੁੱਕੇ ਹਨ। ਪਿਛਲੇ ਇਕ ਮਹੀਨੇ ‘ਚ ਕਈ ਡਰੋਨਾਂ ਨੂੰ ਰੋਕਿਆ ਗਿਆ ਹੈ, ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੁਸ਼ਮਣ ਦੇਸ਼ ਬੌਖਲਾਇਆ ਹੋਇਆ ਹੈ ਅਤੇ ਧਿਆਨ ਭਟਕਾਉਣ ਦੇ ਰਾਤ ਨੂੰ ਇਹ ਹਮਲੇ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਯੂ.ਏ.ਪੀ.ਏ. ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ