ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ- ‘ਸਰਕਾਰ ਇਨਾਮ ਰੱਖੇ, ਮੈਂ ਆਪਣੀ ਜੇਬ ‘ਚੋਂ ਦਿਆਂਗਾ 2 ਕਰੋੜ ਰੁਪਏ’

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਇਕ ਸਮਗਾਮ ‘ਚ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਕੇ ਬਲਕੌਰ ਸਿੰਘ ਭਾਵੁਕ ਹੋ ਗਏ ਤੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸਾਡੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਿਉਂ ਕਰ ਦਿੱਤੀ?

ਗੈਂਗਸਟਰਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ…? ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਗੋਲਡੀ ਬਰਾੜ ‘ਤੇ 2 ਕਰੋੜ ਰੁਪਏ ਦਾ ਇਨਾਮ ਰੱਖੇ। ਸਰਕਾਰ ਨੂੰ ਇਹ ਰਕਮ ਮੈਂ ਦਿਆਂਗਾਂ, ਚਾਹੇ ਜ਼ਮੀਨ ਕਿਉਂ ਨਾ ਵੇਚਣੀ ਪਵੇ। ਉਨ੍ਹਾਂ ਕਿਹਾ ਕਿ ਮੈਨੂੰ ਸਕਿਓਰਿਟੀ ਦੀ ਲੋੜ ਨਹੀਂ ਬਸ ਸਰਕਾਰ ਗੋਲਡੀ ਨੂੰ ਗ੍ਰਿਫ਼ਤਾਰ ਕਰੇ।

Leave a Reply

Your email address will not be published. Required fields are marked *