ਭੋਪਾਲ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਤੀਜੇ ਦਿਨ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਰਾਤ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਓਮਕਾਰੇਸ਼ਵਰ ਮੰਦਰ ‘ਚ ਪੂਜਾ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਅਤੇ ਮੱਧ ਪ੍ਰਦੇਸ਼ ਇਕਾਈ ਦੇ ਕਾਂਗਰਸ ਪ੍ਰਧਾਨ ਕਮਲਨਾਥ ਵੀ ਸ਼ਾਮਲ ਹੋਏ।
ਮਾਲਵਾ-ਨਿਮਰ ਖੇਤਰ ਦੀ ਰਵਾਇਤੀ ਲਾਲ ਪੱਗ ਬੰਨ੍ਹ ਕੇ ਰਾਹੁਲ ਗਾਂਧੀ ਨੇ ਪੂਜਾ ਕੀਤੀ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਅੰਕਾ ਪਾਰਟੀ ਦੇ ਕਈ ਸਮਰਥਕਾਂ ਨਾਲ ਨਦੀ ਦੇ ਕੰਢੇ ‘ਨਰਮਦਾ ਆਰਤੀ’ ‘ਚ ਸ਼ਾਮਲ ਹੋਏ। ਉਨ੍ਹਾਂ ਨੂੰ ‘ਆਰਤੀ’ ਕਰਦੇ ਦੇਖਿਆ ਗਿਆ।