ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਜਿਹੀ ਅਦਾਕਾਰਾ ਹੈ, ਜੋ ਕਿਸੇ ਨਾ ਕਿਸੇ ਮੁੱਦੇ ‘ਤੇ ਆਪਣੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਲੋਕਾਂ ਦਾ ਸਮਰਥਨ ਵੀ ਮਿਲਦਾ ਹੈ ਪਰ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲ ਹੀ ‘ਚ ਰਿਚਾ ਚੱਢਾ ਨੇ ਫੌਜ ਨੂੰ ਲੈ ਕੇ ਅਜਿਹਾ ਟਵੀਟ ਕੀਤਾ ਹੈ, ਜਿਸ ਕਾਰਨ ਉਸ ‘ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ। ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਲੋਕ ਰਿਚਾ ਚੱਢਾ ਨੂੰ ਲੈ ਕੇ ਗੁੱਸੇ ‘ਚ ਹਨ ਅਤੇ ਲਗਾਤਾਰ ਟਰੋਲ ਕਰ ਰਹੇ ਹਨ। ਦਰਅਸਲ ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਵਰਗੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਤਿਆਰ ਹੈ। ਕਾਫ਼ੀ ਟ੍ਰੋਲਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਰਿਚਾ ਨੇ ਮਾਫੀ ਵੀ ਮੰਗ ਲਈ ਹੈ।
Related Posts
ਸੁਖਬੀਰ ਸਿੰਘ ਬਾਦਲ ਨੇ ਰਵਨੀਤ ਬਿੱਟੂ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ
ਚੰਡੀਗੜ੍ਹ, 4 ਅਗਸਤ (ਦਲਜੀਤ ਸਿੰਘ)- ਸੰਸਦ ਦੇ ਬਾਹਰ ਰਵਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਹੋਈ ਤਿੱਖੀ ਬਹਿਸ ਨੂੰ ਲੈ…
ਜੇਲ੍ਹ ‘ਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਦਿੱਤਾ ਵੱਡਾ ਬਿਆਨ
ਪਟਿਆਲਾ, 28 ਜਨਵਰੀ (ਬਿਊਰੋ)- ਪਟਿਆਲਾ ਜੇਲ੍ਹ ‘ਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ…
ਸਿੰਘੂ ਬਾਰਡਰ ਤੋਂ 200 ਕਿਸਾਨਾਂ ਦਾ ਜੱਥਾ ਸਖ਼ਤ ਸੁਰੱਖਿਆ ਹੇਠ ਸੰਸਦ ਮਾਰਚ ਲਈ ਰਵਾਨਾ
ਸਿੰਘੂ ਬਾਰਡਰ, 27 ਜੁਲਾਈ (ਦਲਜੀਤ ਸਿੰਘ)- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਦੇਸ਼ ਦੇ ਕਿਸਾਨਾਂ ਦਾ ਸੰਸਦ ਮਾਰਚ ਅੱਜ…