ਨਵੀਂ ਦਿੱਲੀ, 23 ਜੁਲਾਈ (ਦਲਜੀਤ ਸਿੰਘ)- ਐਨ.ਡੀ.ਆਰ.ਐਫ. ਦੇ ਮੋਹਸਿਨ ਸ਼ਾਦੀ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਪ੍ਰਭਾਵਿਤ ਹਨ। ਮਹਾਰਾਸ਼ਟਰ ਵਿਚ ਸਾਡੀਆਂ 18 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। 8 ਵਾਧੂ ਟੀਮਾਂ ਨੂੰ ਓਡੀਸ਼ਾ ਤੋਂ ਮਹਾਰਾਸ਼ਟਰ ਲਿਜਾਇਆ ਜਾ ਰਿਹਾ ਹੈ|
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਹੜ੍ਹਾਂ ਨਾਲ ਹੋਏ ਪ੍ਰਭਾਵਿਤ
