ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਸਿਆਸਤ ਗਰਮਾਈ ਹੋਈ ਹੈ। ਜਿੱਥੇ ਬੀਬੀ ਜਗੀਰ ਕੌਰ ਆਪਣੇ ਆਪ ਨੂੰ 70 ਤੋਂ ਜ਼ਿਆਦਾ ਮੈਂਬਰਾਂ ਦ ਸਮਰਥਨ ਮਿਲਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਨੂੰ ਕੁਝ ਕੁ ਹੀ ਵੋਟਾਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਵੱਡੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 125 ਤੋਂ ਵੱਧ ਵੋਟਾਂ ਮਿਲਣ ਦੀ ਆਸ ਹੈ। ਬੀਬੀ ਦੇ ਵੱਡੇ ਦਾਅਵੇ ਦੀ ਗੱਲ ‘ਤੇ ਉਨ੍ਹਾਂ ਕਿਹਾ ਕਿ ਜੇਕਰ ਬੀਬੀ ਨੂੰ 50 ਵੋਟਾਂ ਪੈ ਜਾਣਗੀਆਂ ਤਾਂ ਉਹ ਸਿਆਸਤ ਛੱਡ ਦੇਣਗੇ।
ਬੀਬੀ ਜਗੀਰ ਕੌਰ ਦੇ 70 ਮੈਂਬਰਾਂ ਦੇ ਸਮਰਥਨ ਦੇ ਦਾਅਵੇ ਤੋਂ ਬਾਅਦ ਮਲੂਕਾ ਦਾ ਵੱਡਾ ਬਿਆਨ; ਜੇ 50 ਵੋਟਾਂ ਵੀ ਪੈ ਗਈਆਂ ਤਾਂ ਸਿਆਸਤ ਛੱਡ ਦੇਵਾਂਗਾ
