ਚੰਡੀਗੜ੍ਹ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ 'ਤੇ ਕਈ ਸਵਾਲਾਂ ਦਾਗੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਸਾਬਕਾ ਵਿਧਾਇਕ ਇੰਦਰਨੀਲ ਰਾਜਗੁਰੂ ਦੁਆਰਾ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਮੌਕੇ ਲਾਏ ਗਏ ਦੋਸ਼ਾਂ ਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਸਲੀਅਤ ਸਭ ਦੇ ਸਾਹਮਣੇ ਆ ਗਈ ਹੈ। ਇੰਦਰਨੀਲ ਨੇ ਸਾਫ ਤੌਰ ਤੇ ਦੋਸ਼ ਹੈ ਕਿ 'ਆਪ' . ਗੁਜਰਾਤ ਚੋਣਾਂ ਵਿੱਚ ਭਾਜਪਾ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਇੰਦਰਨੀਲ ਰਾਜਗੁਰੂ ਨੇ ਹਾਲ ਹੀ 'ਚ ਦੋਸ਼ ਲਾਇਆ ਸੀ ਕਿ ਗੁਜਰਾਤ 'ਚ 'ਆਪ' ਉਮੀਦਵਾਰਾਂ ਦੀ ਸੂਚੀ ਗੁਜਰਾਤ 'ਚ ਭਾਜਪਾ ਦੇ ਮੁੱਖ ਦਫ਼ਤਰ ਕਮਲਮ ਤੋਂ ਆਉਂਦੀ ਹੈ।
ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵਾਂ ਨੂੰ ਪੁੱਛਿਆ ਕਿ ਉਹ ‘ਆਪ’ ਦੇ ਰਹੇ ਚਕੇ ਸਾਥੀ ਦੇ ਦੋਸ਼ਾਂ ਦਾ ਕੀ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਮਾਨ ਅਤੇ ਕੇਜਰੀਵਾਲ – ਨੂੰ ਇਨ੍ਹਾਂ ਦੋਸ਼ਾਂ ਬਾਰੇ ਸਫਾਈ ਦੇਣੀ ਚਾਹੀਦੀ ਹੈ। ਉਹ ਸਿਸਟਮ ਬਦਲਣ ਵਾਲੀ ਪਾਰਟੀ ਹੋਣ ਦੇ ਦਾਅਵਿਆਂ ਨਾਲ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਪਰ ਅਸਲ ਵਿੱਚ, ‘ਆਪ’ ਅਤੇ ਭਾਜਪਾ ਸਿਰਫ਼ ਕਾਂਗਰਸ ਨੂੰ ਘੇਰਨ ਲਈ ਗੁਜਰਾਤ ਵਿੱਚ ਇੱਕ ਦੋਸਤਾਨਾ ਮੈਚ ਖੇਡ ਰਹੀਆਂ ਹਨ।
ਬਾਜਵਾ ਨੇ ਕਿਹਾ ਕਿ ਇੰਦਰਨੀਲ ਰਾਜਗੁਰੂ ਨੇ ਇਹ ਵੀ ਦੋਸ਼ ਲਾਇਆ ਕਿ 1 ਅਕਤੂਬਰ ਨੂੰ ਜਦੋਂ ‘ਆਪ’ ਦੇ ਦੋਵੇਂ ਮੁੱਖ ਮੰਤਰੀ – ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ – ਇੱਕ ਚਾਰਟਰਡ ਜਹਾਜ਼ ਵਿੱਚ ਇਕੱਠੇ ਰਾਜਕੋਟ ਆਏ ਸਨ, ਉਹ ਆਪਣੇ ਨਾਲ ਨਕਦੀ ਦੇ ਬੈਗ ਲੈ ਕੇ ਆਏ ਸਨ।
ਜਦੋਂ ਉਸ ਨੇ ਪੁੱਛਿਆ ਕਿ ਨਕਦੀ ਕਿੱਥੋਂ ਆਈ ਹੈ, ਤਾਂ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਇਹ ਜਹਾਜ਼ ਰਾਹੀਂ ਆਈ ਹੈ।
ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਇਹ ਪੈਸਾ ਕਿੱਥੋਂ ਆਇਆ ਜੋ ਕਿ ਪੰਜਾਬ ਅਤੇ ਦਿੱਲੀ ਤੋਂ ਗੁਜਰਾਤ ਤੱਕ ਪਹੁੰਚਾਇਆ ਗਿਆ ਸੀ, ਜਿਵੇਂ ਕਿ ਇੰਦਰਨੀਲ ਰਾਜਗੁਰੂ ਨੇ ਦੋਸ਼ ਲਗਾਇਆ ਹੈ। ਬਾਜਵਾ ਨੇ ਕਿਹਾ ਕੇਂਦਰ ਦੀ ਜਾਣਕਾਰੀ ਤੋਂ ਬਿਨਾਂ ਚਾਰਟਰਡ ਜਹਾਜ਼ ਵਿੱਚ ਨਕਦੀ ਦੀ ਢੋਆ-ਢੁਆਈ ਕਿਵੇਂ ਸੰਭਵ ਹੋ ਸਕਦੀ ਹੈ? ਭਾਰਤ ਦੇ ਸਾਰੇ ਹਵਾਈ ਅੱਡੇ ਸਿੱਧੇ ਭਾਰਤ ਸਰਕਾਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਿਯੰਤਰਣ ਅਧੀਨ ਹਨ। ਅਜਿਹੇ ਗੰਭੀਰ ਦੋਸ਼ਾਂ ਤੋਂ ਬਾਅਦ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਤੱਕ ਮਾਮਲੇ ਦੀ ਜਾਂਚ ਕਰਵਾਉਣ ‘ਚ ਨਾਕਾਮ ਰਹੀ ਹੈ?
ਬਾਜਵਾ ਨੇ ਕਿਹਾ ਕਿ ਸੁਕੇਸ਼ ਚੰਦਰਸ਼ੇਖਰ ਦੇ ਇਕ ਕਨਵੀਨਰ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਲਿਖੀ ਚਿੱਠੀ ‘ਚ ਦੋਸ਼ ਲਗਾਇਆ ਸੀ ਕਿ ‘ਆਪ’ ਨੇ ਉਸ ਤੋਂ 50 ਕਰੋੜ ਰੁਪਏ ਲੈ ਕੇ ਉਸ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਸੀ।
ਬਾਜਵਾ ਨੇ ਕਿਹਾ ਕਿ ਸੁਕੇਸ਼ ਚੰਦਰ ਸ਼ੇਖਰ ਨੇ ਜਨਤਕ ਪੱਤਰ ‘ਚ ਦੋਸ਼ ਲਗਾਇਆ ਸੀ ਕਿ ‘ਆਪ’ ਨੇ ਉਸ ਤੋਂ 50 ਕਰੋੜ ਰੁਪਏ ਲਏ ਸਨ ਅਤੇ ਉਨ੍ਹਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਜੇਲ ਮੰਤਰੀ ਜੋ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ, ਨੇ ਜੇਲ੍ਹ ਵਿੱਚ ਰਹਿੰਦਿਆਂ ਉਸ ਤੋਂ ਸੁਰੱਖਿਆ ਲਈ ਪੈਸੇ ਦੀ ਮੰਗ ਕੀਤੀ ਸੀ।
ਬਾਜਵਾ ਨੇ ਸਵਾਲ ਕੀਤਾ, “ਸ਼ਹੀਦ ਏ ਆਜ਼ਮ ਭਗਤ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਅਤੇ ਹਾਲ ਹੀ ਵਿੱਚ ਜੇਲ ਚ ਬੰਦ ਜੇਲ ਮੰਤਰੀ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨ ਵਾਲੇ ਕੇਜਰੀਵਾਲ ਦਾ ਸੁਕੇਸ਼ ਚੰਦਰਸ਼ੇਖਰ ਨਾਲ ਕੀ ਸਬੰਧ ਹੈ, ਇਹ ਦੱਸਣਾ ਚਾਹੀਦਾ ਹੈ