ਨਿਊਜ਼ ਡੈਸਕ – ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਖਜ਼ਾਨਾ ਮੰਤਰੀ ਰਿਸ਼ੀ ਸੁਨੱਕ ਇੰਗਲੈਂਡ ਦੇ ਨਵੇਂ ਪ੍ਰਧਾਨਮੰਤਰੀ ਬਣ ਗਏ ਹਨ । ਭਾਰਤੀ ਮੂਲ ਦੇ ਰਿਸ਼ੀ ਸੁਨੱਕ ਤੇ ਹੱਕ ਵਿਚ 200 ਐਮਪੀ ਭੁਗਤੇ ਜਦੋਂਕਿ ਪੈਨੀ ਮਾਰਡਾਂਟ ਨੂੰ ਸਿਰਫ਼ 26 ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੀ ਮਿਲੀਆਂ ਇਸ ਤੋਂ ਬਾਅਦ ਪੈਨਲ ਨੇ ਕੰਜ਼ਰਵੇਟਿਵ ਪਾਰਟੀ ਦੀ ਲੀਡਰ ਵਜੋਂ ਆਪਣਾ ਨਾਮ ਵਾਪਸ ਲੇੈ ਲਿਆ। ਇਸ ਤੋਂ ਪਹਿਲੇ ਸਾਬਕਾ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਵੀ ਆਪਣਾ ਨਾਮ ਵਾਪਸ ਲੈ ਲਿਆ ਸੀ ।
ਖਬਰਾਂ ਮੁਤਾਬਕ ਮੌਜੂਦਾ ਪ੍ਰਧਾਨਮੰਤਰੀ ਲਿਜ਼ ਟਰੱਸ, ਜੋ ਸਿਰਫ਼ 44 ਦਿਨਾਂ ਲਈ ਹੀ ਪ੍ਰਧਾਨਮੰਤਰੀ ਰਹੇ ਹਨ , ਉਹ ਅੱਜ ਰਾਤ ਹੀ ਪ੍ਰਧਾਨ ਮੰਤਰੀ ਅਹੁਦੇ ਤੋਂ ਆਪਣਾ ਅਸਤੀਫਾ ਦੇ ਦੇਣਗੇ । ਬ੍ਰਿਟੇਨ ਦੇ ਮਹਾਰਾਜਾ ਚਾਰਲਸ ਹੁਣ ਰਿਸ਼ੀ ਸੁਨੱਕ ਨੂੰ ਸਰਕਾਰ ਬਣਾਉਣ ਲਈ ਨਿਓਤਾ ਦੇਣਗੇ ਅਤੇ 28 ਅਕਤੂਬਰ ਨੂੰ ਸੁਨੱਕ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਲਿਜ਼ ਟਰੱਸ ਦੀ ਹਾਰ ਦਾ ਵੱਡਾ ਕਾਰਨ ਮਹਿੰਗਾਈ ਅਤੇ ਅਰਥਚਾਰੇ ਚ ਆਈ ਗਿਰਾਵਟ ਨੁੂੰ ਸਾਂਭ ਸਕਣ ਵਿਚ ਫੇਲ੍ਹ ਹੋਣਾ ਮੰਨਿਆ ਜਾ ਰਿਹਾ ਹੈ । ਇਸ ਦੇ ਉਲਟ ਸੁਨੱਕ ਇਕ ਬੈਂਕਰ ਹਨ ਅਤੇ ਉਨ੍ਹਾਂ ਦਾ ਅਕਸ ਲੋਕਾਂ ਵਿਚ ਕਾਫ਼ੀ ਪ੍ਰਸਿੱਧੀ ਵਾਲਾ ਹੈ । ਪ੍ਰਧਾਨਮੰਤਰੀ ਤੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸੁਨੱਕ ਲਈ ਸਿਆਸੀ ਅਤੇ ਅਰਥਚਾਰੇ ਦੇ ਖੇਤਰ ਵਿੱਚ ਆਈ ਗਿਰਾਵਟ ਦੀ ਸਥਿਤੀ ਨੂੰ ਸੁਧਾਰਨ ਵਿੱਚ ਸੁਧਾਰ ਲਿਆਉਣਾ ਇਕ ਵੱਡੀ ਚੁਣੌਤੀ ਹੋਵੇਗਾ। ਡੈਮੋਕਰੈਟਿਕ ਪਾਰਟੀ ਦੇ ਸੰਸਦੀ ਦਲ ਦਾ ਲੀਡਰ ਚੁਣੇ ਜਾਣ ਤੋਂ ਬਾਅਦ ਸੁਨੱਕ ਨੇ ਆਪਣੇ ਬਾਕੀ ਸਾਰੇ ਮੈਂਬਰ ਪਾਰਲੀਮੈਂਟਾਂ ਨਾਲ ਮੀਟਿੰਗ ਵੀ ਕੀਤੀ।
ਸੁਨੱਕ ਨੇ ਇਨਫੋਸਿਸ ਕੰਪਨੀ ਦੇ ਮੁੱਖੀ ਨਰਾਇਣ ਮੂਰਥੀ ਦੀ ਬੇਟੀ ਅਕਸ਼ਿਤਾ ਮੁਰਥੀ ਨਾਲ ਵਿਆਹ ਕਰਵਾਇਆ ਹੈ । ਉਹ ਪਿਛਲੇ ਦੋ ਮਹੀਨਿਆਂ ਚ ਤੀਸਰੇ ਪ੍ਰਧਾਨਮੰਤਰੀ ਬਣਨ ਜਾ ਰਹੇ ਹਨ। ਮੌਜੂਦਾ ਪ੍ਰਧਾਨਮੰਤਰੀ ਲਿਜ਼ ਟਰੱਸ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਿਸ਼ੀ ਸੁਨੱਕ ਬੈਠਣਗੇ। ਸੁਨੱਕ ਲਈ ਸਭ ਤੋਂ ਦਬਦਬੇ ਵਾਲੀ ਪਾਰਟੀ ਦੇ ਮੈਂਬਰਾਂ ਨੂੰ ਇਕੱਠਾ ਰੱਖਣਾ ਵੀ ਇੱਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਪਿਛਲੇ ਸਾਲ ਹੀ ਉਨ੍ਹਾਂ ਨੂੰ ਧੋਖਾਧੜੀ ਅਤੇ ਕਤਾਰੀ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸੇ ਕਰਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ । ਦੂਜੇ ਪਾਸੇ ਕਈ ਲੋਕਾਂ ਦਾ ਮੰਨਣਾ ਸੀ ਕਿ ਓਹ ਦੇਸ਼ ਵਿਚ ਅਰਥਚਾਰੇ ਦੀ ਵਿਗੜੀ ਸਥਿਤੀ ਨੂੰ ਸਮਝਣ ਲਈ ਕੁਝ ਜ਼ਿਆਦਾ ਹੀ ਅਮੀਰ ਹਨ ਅਤੇ ਉਹ ਬੁਨਿਆਦੀ ਤੌਰ ਤੇ ਅਰਥਚਾਰੇ ਨੂੰ ਜ਼ਮੀਨੀ ਪੱਧਰ ਤੇ ਨਹੀਂ ਸਮਝ ਸਕਦੇ ।
ਖਬਰਾਂ ਮੁਤਾਬਕ ਬ੍ਰਿਟੇਨ ਦੇ ਮਹਾਰਾਜਾ ਚਾਰਲਸ ਮੰਗਲਵਾਰ ਨੂੰ ਸੁਨੱਕ ਨੂੰ ਪ੍ਰਧਾਨਮੰਤਰੀ ਦੇ ਤੌਰ ਤੇ ਸਰਕਾਰ ਬਣਾਉਣ ਲਈ ਨਿਓਤਾ ਦੇਣਗੇ ।