ਇਸਰੋ ਨੇ ਰਚਿਆ ਇਤਿਹਾਸ, LVM3 ਰਾਕੇਟ ਨਾਲ 36 ਸੈਟੇਲਾਈਟ ਨੂੰ ਕੀਤਾ ਲਾਂਚ

ਨੈਸ਼ਨਲ ਡੈਸਕ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਧੀ ਰਾਤ ਨੂੰ ਆਪਣੇ ਸਭ ਤੋਂ ਭਾਰੀ ਰਾਕੇਟ ‘LVM3-M2’ ਜ਼ਰੀਏ 36 ਬ੍ਰਾਡਬੈਂਡ ਕਮਿਊਨੀਕੇਸ਼ਨ ਸੈਟੇਲਾਈਟ ਨੂੰ ਸਤੀਸ਼ ਧਵਨ ਸਪੇਸ ਸੈਂਟਰ (ਐੱਸ. ਡੀ. ਐੱਸ. ਸੀ.), ਐੱਸ. ਐੱਚ. ਏ. ਆਰ. ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ। ਇਸਰੋ ਨੇ LVM-3M2 ਤੋਂ ਪਹਿਲੀ ਕਮਰਸ਼ੀਅਲ ਲਾਂਚਿੰਗ ਕੀਤੀ।
ਤਕਰੀਬਨ 43.5 ਮੀਟਰ ਲੰਬੇ ਇਸ ਰਾਕੇਟ ਨੂੰ ਐਤਵਾਰ ਰਾਤ 12.07 ਵਜੇ ਲਾਂਚ ਕੀਤਾ ਗਿਆ। ਇਸ ਨੂੰ 8,000 ਕਿਲੋਗ੍ਰਾਮ ਤੱਕ ਦੇ ਉਪ ਗ੍ਰਹਿਆਂ ਨੂੰ ਲਿਜਾਣ ਦੀ ਸਮਰੱਥਾ ਵਾਲੇ ਸਭ ਤੋਂ ਭਾਰੀ ਉਪਗ੍ਰਹਿਆਂ ’ਚੋਂ ਇਕ ਕਰਾਰ ਦਿੱਤਾ ਗਿਆ ਹੈ।
ਨਿਊਸਪੇਸ ਇੰਡੀਆ ਲਿਮਟਿਡ (NSIL) ਪੁਲਾੜ ਵਿਭਾਗ ਦੇ ਅਧੀਨ ਇਕ ਜਨਤਕ ਖੇਤਰ ਦੀ ਉੱਦਮ ਨੇ ਲੰਡਨ-ਹੈੱਡਕੁਆਰਟਰਡ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਟਿਡ (OneWeb) ਦੇ ਨਾਲ 2 ਲਾਂਚ ਸੇਵਾ ਸਮਝੌਤੇ ‘ਤੇ ਹਸਤਾਖਰ ਕੀਤੇ ਸਨ ਤਾਂ ਜੋ ਪਹਿਲਾਂ ISRO ਦੇ LVM3 ‘ਤੇ OneWeb Leo ਸੈਟੇਲਾਈਟ ਲਾਂਚ ਕੀਤੇ ਜਾ ਸਕਣ। OneWeb ਇਕ ਪ੍ਰਾਈਵੇਟ ਸੈਟੇਲਾਈਟ ਸੰਚਾਰ ਕੰਪਨੀ ਹੈ, ਜਿਸ ਵਿੱਚ ਭਾਰਤ ਦੀ ਭਾਰਤੀ ਐਂਟਰਪ੍ਰਾਈਜਿਜ਼ ਇਕ ਪ੍ਰਮੁੱਖ ਨਿਵੇਸ਼ਕ ਅਤੇ ਸ਼ੇਅਰਧਾਰਕ ਹੈ।

ਐਤਵਾਰ ਨੂੰ 43.5 ਮੀਟਰ ਉੱਚੇ ਰਾਕੇਟ ਨੂੰ 24 ਘੰਟੇ ਦੀ ਕਾਊਂਟਡਾਊਨ ਦੇ ਅੰਤ ਵਿੱਚ ਇੱਥੇ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 12.07 ਵਜੇ ਲਾਂਚ ਕੀਤਾ ਗਿਆ। ਰਾਕੇਟ ਵਿੱਚ 8,000 ਕਿਲੋਗ੍ਰਾਮ ਤੱਕ ਦੇ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲਿਜਾਣ ਦੀ ਸਮਰੱਥਾ ਹੈ। ਇਹ ਮਿਸ਼ਨ ਮਹੱਤਵਪੂਰਨ ਹੈ ਕਿਉਂਕਿ ਇਹ LVM3 ਦਾ ਪਹਿਲਾ ਵਪਾਰਕ ਮਿਸ਼ਨ ਹੈ ਅਤੇ ਲਾਂਚ ਵਾਹਨ ਦੇ ਨਾਲ NSIL ਦਾ ਵੀ ਪਹਿਲਾ ਮਿਸ਼ਨ ਹੈ। ਇਸਰੋ ਮੁਤਾਬਕ ਮਿਸ਼ਨ ‘ਚ 5,796 ਕਿਲੋਗ੍ਰਾਮ ਵਜ਼ਨ ਵਾਲੇ OneWeb ਦੇ 36 ਸੈਟੇਲਾਈਟਾਂ ਨਾਲ ਪੁਲਾੜ ‘ਚ ਜਾਣ ਵਾਲਾ ਇਹ ਪਹਿਲਾ ਭਾਰਤੀ ਰਾਕੇਟ ਬਣ ਗਿਆ ਹੈ।

Leave a Reply

Your email address will not be published. Required fields are marked *