ਹਰਿਆਣਾ, 23 ਸਤੰਬਰ- ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਸਰਕਾਰ ਹੁਣ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਰਾਹ ‘ਤੇ ਚੱਲ ਪਈ ਹੈ। ਮਾਨੇਸਰ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਦੇ ਬਾੜਗੁੱਜਰ ਪਿੰਡ ‘ਚ ਗੈਂਗਸਟਰ ਦੀ ਗੈਰ-ਕਾਨੂੰਨੀ ਰੂਪ ਨਾਲ ਬਣਾਈ ਤਿੰਨ ਮੰਜ਼ਿਲਾ ਕੋਠੀ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਇਸ ਦੌਰਾਨ ਪਿੰਡ ‘ਚ ਭਾਰੀ ਪੁਲਿਸ ਫੋਰਸ ਵੀ ਮੌਜੂਦ ਰਹੀ।
ਯੋਗੀ ਸਰਕਾਰ ਦੀ ਰਾਹ ’ਤੇ ਹਰਿਆਣਾ ਸਰਕਾਰ, ਗੁਰੂਗ੍ਰਾਮ ’ਚ ਗੈਂਗਸਟਰ ਦੀ ਹਵੇਲੀ ’ਤੇ ਚਲਾਇਆ ਬੁਲਡੋਜ਼ਰ
