ਲੁਧਿਆਣਾ, 15 ਸਤੰਬਰ- ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਮੁੱਖ ਮੰਤਰੀ ਦਾ ਪੁਤਲਾ ਸਾੜ ਰਹੇ ਸੇਵਾਮੁਕਤ ਫ਼ੌਜੀ ਨੂੰ ਅੱਗ ਲੱਗ ਗਈ ਪਰ ਮੌਕੇ ‘ਤੇ ਹੀ ਉਸ ਦੇ ਸਾਥੀਆਂ ਵਲੋਂ ਇਹ ਅੱਗ ਬੁਝਾ ਦਿੱਤੀ ਗਈ। ਜਾਣਕਾਰੀ ਮੁਤਾਬਿਕ ਸੇਵਾਮੁਕਤ ਫ਼ੌਜੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਸੀ।
ਜਦੋਂ ਇਕ ਫ਼ੌਜੀ ਨੇ ਪੁਤਲੇ ਨੂੰ ਪੈਟਰੋਲ ਪਾ ਕੇ ਅੱਗ ਲਗਾਈ ਤਾਂ ਅਚਾਨਕ ਫ਼ੌਜੀ ਅੱਗ ਦੀ ਲਪੇਟ ‘ਚ ਆ ਗਿਆ ਪਰ ਉਸ ਦੇ ਸਾਥੀਆਂ ਵਲੋਂ ਤੁਰੰਤ ਅੱਗ ਬੁਝਾ ਦਿੱਤੀ ਗਈ।