ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਝਟਕਾ, ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ ਝਟਕਾ ਦਿੰਦਿਆਂ ਜ਼ਮਾਨਤ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਹੈ। ਸਾਬਕਾ ਮੰਤਰੀ 14 ਦਿਨ ਦੀ ਨਿਆਇਕ ਹਿਰਾਸਤ ਵਿਚ ਹਨ। ਘਪਲੇ ਦੀ ਜਾਂਚ ਕਰਦੇ ਹੋਏ ਵਿਜੀਲੈਂਸ ਨੇ ਆਸ਼ੂ ਨੂੰ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। 3 ਵਾਰ ਵਿਚ 8 ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਆਸ਼ੂ ਨੂੰ 31 ਅਗਸਤ ਨੂੰ ਪਟਿਆਲਾ ਜੇਲ ਵਿਚ ਪੇਸ਼ ਕੀਤਾ ਗਿਆ ਹੈ। ਹੁਣ ਆਸ਼ੂ ਨੇ ਜ਼ਮਾਨਤ ਪਟੀਸ਼ਨ ਲਗਾਈ ਸੀ। ਜਿਸ ’ਤੇ 7 ਸਤੰਬਰ ਨੂੰ ਬਹਿਸ ਹੋਈ ਅਤੇ ਅਦਾਲਤ ਨੇ ਅਗਲੀ ਤਾਰੀਖ਼ 9 ਸਤੰਬਰ ਤੈਅ ਕੀਤੀ ਸੀ। ਦੱਸਣਯੋਗ ਹੈ ਕਿ ਇਹ ਸਿਰਫ ਅਜੇ ਇਕ ਘਪਲੇ ਦਾ ਮਾਮਲਾ ਹੈ।

ਆਸ਼ੂ ਖ਼ਿਲਾਫ਼ ਵਿਜੀਲੈਂਸ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਹਨ। ਫਿਲਹਾਲ ਟ੍ਰਾਂਸਪੋਟੇਸ਼ਨ ਟੈਂਡਰ ਘਪਲੇ ਵਿਚ ਵਿਜੀਲੈਂਸ ਦੇ ਹੱਥ ਅਜੇ ਤਕ ਖਾਲ੍ਹੀ ਹੀ ਲੱਗ ਰਹੇ ਹਨ ਕਿਉਂਕਿ 7 ਮੁਲਜ਼ਮਾਂ ਵਿਚੋਂ ਵਿਜੀਲੈਂਸ ਸਿਰਫ ਦੋ ਨੂੰ ਹੀ ਫੜ ਸਕੀ ਹੈ, ਜਿਨ੍ਹਾਂ ਵਿਚ ਠੇਕੇਦਾਰ ਤੇਲੂਰਾਮ ਅਤੇ ਭਾਰਤ ਭੂਸ਼ਣ ਆਸ਼ੂ ਸਾਮਲ ਹਨ ਜਦਕਿ ਬਾਕੀ ਮੁਲਜ਼ਮਾਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।

Leave a Reply

Your email address will not be published. Required fields are marked *