ਲਾਰੈਂਸ ਬਿਸ਼ਨੋਈ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼

ਐੱਸ.ਏ.ਐੱਸ. ਨਗਰ, 29 ਅਗਸਤ- ਜਾਅਲੀ ਪਾਸਪੋਰਟ, ਫਿਰੌਤੀ ਮੰਗਣ ਅਤੇ ਅਸਲਾ ਸਪਲਾਈ ਕਰਨ ਦੇ ਮਾਮਲੇ ਵਿਚ ਸਟੇਟ ਸਾਈਬਰ ਕ੍ਰਾਈਮ ਸੈੱਲ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਅਦਾਲਤ ਨੇ ਲਾਰੈਂਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਉਧਰ ਖਰੜ ਪੁਲਿਸ ਆਪਣੇ ਕਿਸੇ ਮੁਕੱਦਮੇ ਵਿਚ ਲਾਰੈਂਸ ਬਿਸ਼ਨੋਈ ਨੂੰ ਆਪਣੇ ਨਾਲ ਖਰੜ ਅਦਾਲਤ ਵਿਚ ਪੇਸ਼ੀ ਲਈ ਲੈ ਗਈ ਹੈ।

Leave a Reply

Your email address will not be published. Required fields are marked *