ਸੁਖਬੀਰ ਬਾਦਲ ਦੇ ‘ਆਪ’ ’ਤੇ ਵੱਡੇ ਇਲਜ਼ਾਮ, ਕਿਹਾ-5 ਮਹੀਨਿਆਂ ’ਚ ਕੀਤੀ 500 ਕਰੋੜ ਦੀ ਲੁੱਟ

ਜਲੰਧਰ/ਚੰਡੀਗੜ੍ਹ — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਵੱਡੇ ਇਲਜ਼ਾਮ ਲਗਾਏ ਹਨ। ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਸ਼ਰਾਬ ਮਾਫ਼ੀਆ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਦਿੱਲੀ ’ਚ ਐਕਸਾਈਜ਼ ਪਾਲਿਸੀ ਲੈ ਕੇ ਆਈ ਅਤੇ ਹੁਣ ਉਹੀ ਦਿੱਲੀ ਦੀ ਐਕਸਾਈਜ਼ ਪਾਲਿਸੀ ਪੰਜਾਬ ’ਚ ਲਿਆਂਦੀ ਹੈ। ਵੱਡੇ ਦੋਸ਼ ਲਗਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 5 ਮਹੀਨਿਆਂ ਦੌਰਾਨ 500 ਕਰੋੜ ਰੁਪਏ ਦੀ ਲੁੱਟ ਕੀਤੀ ਹੈ।
ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ. ਬੀ. ਆਈ. ਅਤੇ ਈ. ਡੀ. ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਫ਼ੋਨ ਡਾਟਾ ਸੀਲ ਕਰਨ ਲਈ ਵੀ ਕਿਹਾ। ਪਹਿਲਾਂ ‘ਆਪ’ ਵੱਲੋਂ ਦਿੱਲੀ ’ਚ ਘਪਲਾ ਕੀਤਾ ਗਿਆ ਅਤੇ ਫਿਰ ਪੰਜਾਬ ’ਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਵੱਲੋਂ ਪੰਜਾਬ ਦੇ ਅਫ਼ਸਰਾਂ ਨਾਲ ਮਿਲ ਕੇ ਪੰਜਾਬ ਦੀ ਸ਼ਰਾਬ ਨੀਤੀ ਰਾਹੀਂ 500 ਕਰੋੜ ਲੁੱਟੇ ਹਨ। ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਵਰਗੇ ਹੀ ਪੈਸੇ ਇਕੱਠੇ ਕਰਦੇ ਹਨ।

ਉਥੇ ਹੀ ਕੋਟਕਪੂਰਾ ਗੋਲ਼ੀਕਾਂਡ ਦੇ ਮਾਮਲੇ ’ਚ ਤਲਬ ਕੀਤੇ ਜਾਣ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਵੀ ਸੰਮੰਨ ਨਹੀਂ ਆਇਆ ਹੈ ਅਤੇ ਜਦੋਂ ਕੋਈ ਸੰਮੰਨ ਆਵੇਗਾ, ਜਾਂਚ ’ਚ ਜ਼ਰੂਰ ਸ਼ਾਮਲ ਹੋਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਕੇਸ ਦਾ ਚਲਾਨ ਪੇਸ਼ ਹੋ ਗਿਆ ਹੈ। ਬੇਅਦਬੀ ਕੇਸ ਦਾ ਚਲਾਨ ਹੋ ਗਿਆ ਹੈ । ਸਾਨੂੰ ਕੋਈ ਡਰ ਨਹੀਂ।
ਬੇਅਦਬੀ ਦੀ ਰਿਪੋਰਟ ਮੁੱਖ ਮੰਤਰੀ ਖ਼ੁਦ ਜਾਰੀ ਕੀਤੀ ਸੀ, ਉਸ ’ਚ ਬਾਦਲ ਪਰਿਵਾਰ ਦਾ ਕੋਈ ਵੀ ਨਾਂ ਨਹੀਂ ਆਇਆ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੋਟਕਪੂਰਾ ’ਚ ਕੀਤੀ ਗਈ ਫਾਇਰਿੰਗ ਦੇ ਆਰਡਰ ਐੱਸ. ਡੀ. ਐੱਮ. ਵੱਲੋਂ ਦਿੱਤੇ ਗਏ ਸਨ। ਐੱਸ. ਡੀ. ਐੱਮ. ਵੱਲੋਂ ਲਿਖਤੀ ਹੁਕਮ ਦੇ ਫਾਇਰਿੰਗ ਦੇ ਆਰਡਰ ਦਿੱਤੇ ਗਏ ਸਨ ਅਤੇ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ।

Leave a Reply

Your email address will not be published. Required fields are marked *