ਚੌਲਾਂਗ, 21 ਅਗਸਤ -ਇੱਥੋਂ ਨਜ਼ਦੀਕੀ ਪਿੰਡ ਦੇਹਰੀਵਾਲ ਤੋਂ ਦਿਨ-ਦਿਹਾੜੇ 2 ਅਣਪਛਾਤੇ ਲੁਟੇਰਿਆਂ ਵਲੋਂ ਸੋਨਾ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋਣ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇੰਦਰਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਦੇਹਰੀਵਾਲ ਸਵੇਰੇ 10-11 ਵਜੇ ਘਰ ਸੀ। ਉਨ੍ਹਾਂ ਦੇ ਪਤੀ ਕੰਮ ‘ਤੇ ਚਲੇ ਗਏ ਤੇ ਬੱਚੇ ਸਕੂਲ ਚਲੇ ਗਏ। ਇੰਨੇ ਨੂੰ 2 ਨੌਜਵਾਨ ਲਾਬੀ ‘ਚੋਂ ਕੋਠੇ ਤੋਂ ਉਤਰ ਕੇ ਆਏ, ਜਿਨ੍ਹਾਂ ਨੇ ਮੂੰਹ ਚੰਗੀ ਤਰ੍ਹਾਂ ਲਪੇਟੇ ਹੋਏ ਸਨ। ਇਕ ਨੌਜਵਾਨ ਨੇ ਮੈਨੂੰ ਫੜ੍ਹ ਕੇ ਚਾਬੀਆਂ ਮੰਗੀਆਂ ਤੇ ਮੇਰੀ ਕੰਨਪੱਟੀ ਤੇ ਪਿਸਤੌਲ ਤਾਣ ਲਈ ਤੇ ਮੇਰਾ ਮੂੰਹ ਬੰਦ ਕਰ ਦਿੱਤਾ। ਅੱਧਾ ਘੰਟਾ ਨੌਜਵਾਨਾਂ ਵਲੋਂ ਫਰੋਲਾ-ਫਰਾਲੀ ਕਰਕੇ ਨੌਜਵਾਨਾਂ ਵਲੋਂ ਢਾਈ ਤੋਲੇ ਸੋਨਾ ਤੇ ਹੋਰ ਵੀ ਕਈ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ।
Related Posts

ਸੜਕ ਹਾਦਸੇ ਚ ਚਾਰ ਵਿਦਿਆਰਥੀਆਂ ਸਮੇਤ 5 ਲੋਕਾਂ ਦੀ ਮੌਤ
ਕਾਨਪੁਰ- ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਪਨਕੀ ਇਲਾਕੇ ‘ਚ ਰੂਮਾ-ਭੌਂਤੀ ਫਲਾਈਓਵਰ ‘ਤੇ ਸੋਮਵਾਰ ਦੀ ਸਵੇਰ ਤੇਜ਼ ਗਤੀ ਨਾਲ ਜਾ ਰਹੇ…

ਭਾਰੀ ਬਾਰਿਸ਼ ਕਾਰਨ ਦੁਬਈ ‘ਚ ਹਾਲਾਤ ਬਦਤਰ
ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਓਮਾਨ ‘ਚ ਆਏ ਤੂਪ਼ਾਨ ਨਾਲ ਰਿਕਾਰਡ ਬਾਰਿਸ਼ ਹੋਈ। ਇਸ ਕਾਰਨ ਇੱਥੋਂ ਦੇ ਹਾਲਾਤ ਬਦ ਤੋਂ…

Heavy snowfall ਭਾਰੀ ਬਰਫ਼ਬਾਰੀ ਕਰਕੇ ਲਾਹੌਲ ਸਪਿਤੀ ’ਚ ਸੜਕ ਆਵਾਜਾਈ ਪ੍ਰਭਾਵਿਤ
ਭਾਰੀ ਬਰਫ਼ਬਾਰੀ ਨੇ ਲਾਹੌਲ ਘਾਟੀ ਨੂੰ ਹਿਮਾਚਲ ਪ੍ਰਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟ ਦਿੱਤਾ ਹੈ। ਬਰਫ਼ਬਾਰੀ ਕਰਕੇ ਮਨਾਲੀ-ਲੇਹ ਹਾਈਵੇਅ ਬੰਦ…