ਕਾਬੁਲ, 16 ਜੁਲਾਈ – ਅਫ਼ਗ਼ਾਨਿਸਤਾਨ ਦੇ ਕੰਧਾਰ ਪ੍ਰਾਂਤ ਵਿਚ ਪੁਲੀਟਜ਼ਰ ਪੁਰਸਕਾਰ ਜੇਤੂ ਭਾਰਤੀ ਫ਼ੋਟੋ ਪੱਤਰਕਾਰ ਡੈਨਿਸ਼ ਸਿੱਦੀਕੀ ਦੀ ਹੱਤਿਆ ਕਰ ਦਿੱਤੀ। ਅਫ਼ਗ਼ਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਜੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਦਾਨਿਸ਼ ਸਿੱਦੀਕੀ ਅਫ਼ਗ਼ਾਨ ਸੁਰੱਖਿਆ ਬਲਾਂ ਨਾਲ ਰਿਪੋਰਟਿੰਗ ਅਸਾਈਨਮੈਂਟ ਕਰ ਰਿਹਾ ਸੀ ਅਤੇ ਉਸ ਦੌਰਾਨ ਮਾਰਿਆ ਗਿਆ ਸੀ।
ਅਫ਼ਗ਼ਾਨਿਸਤਾਨ: ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ
