ਪਟਿਆਲਾ – ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਉਤਸਵ ਨੂੰ ਮਨਾਉਂਦੇ ਹੋਏ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਨਿਵਾਸ ਸਥਾਨ ਮੋਤੀ ਮਹਿਲ ’ਤੇ ਕੌਮੀ ਝੰਡਾ ਲਹਿਰਾਇਆ ਅਤੇ ਸਲਾਮੀ ਦਿੱਤੀ। ਇਸ ਸਬੰਧ ’ਚ ਪ੍ਰਨੀਤ ਕੌਰ ਨੇ ਲਿਖਿਆ ਹੈ ਕਿ ਤਿਰੰਗਾ ਸਾਡਾ ਰਾਸ਼ਟਰੀ ਮਾਣ, ਸਾਡੀ ਪਹਿਚਾਣ ਹੈ।
ਉਨ੍ਹਾਂ ਸਮੁੱਚੇ ਦੇਸ਼ ਨਿਵਾਸੀਆਂ, ਪੰਜਾਬੀਆਂ ਅਤੇ ਪਟਿਆਲਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਨੂੰ ਮਿਲਜੁਲ ਕੇ ਮਨਾਉਣ।