ਚੰਡੀਗੜ੍ਹ, 4 ਅਗਸਤ-ਪੰਜਾਬ ‘ਚ ਜਲਦ ‘ਪੰਜਾਬ ਖੇਡ ਮੇਲਾ’ ਸ਼ੁਰੂ ਹੋਵੇਗਾ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡ ਵਿਭਾਗ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ‘ਚ ਖੇਡ ਮੰਤਰੀ ਮੀਤ ਹੇਅਰ ਵੀ ਮੌਜੂਦ ਰਹੇ। ਇਸ ਮੀਟਿੰਗ ‘ਚ ਪਿੰਡਾਂ ਨੂੰ ਖੇਡਾਂ ਨਾਲ ਜੋੜਨ ਬਾਰੇ ਚਰਚਾ ਹੋਈ। ਇਸ ਦੌਰਾਨ ਸੂਬਾ ਪੱਧਰੀ ਸਮਾਗਮਾਂ ਦੀ ਵੀ ਤਿਆਰੀ ਉਲੀਕੀ ਗਈ।
ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ‘ਪੰਜਾਬ ਖੇਡ ਮੇਲਾ’ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਵਿਭਾਗ ਦੇ ਅਫ਼ਸਰਾਂ ਨੂੰ ਤਿਆਰੀਆਂ ਦੇ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਹਰ ਪਿੰਡ ਤੱਕ ਖੇਡਾਂ ਨੂੰ ਪਹੁੰਚਾਇਆ ਜਾਵੇ। ਪਿੰਡਾਂ ‘ਚੋਂ ਚੰਗੇ ਖ਼ਿਡਾਰੀ ਤਿਆਰ ਕੀਤੇ ਜਾਣ।