ਦਿੱਲੀ, 15 ਜੁਲਾਈ (ਦਲਜੀਤ ਸਿੰਘ)- ਪੰਜਾਬ ‘ਚ ਚੱਲ ਰਹੇ ਕਾਟੋ ਕਲੇਸ਼ ‘ਤੇ ਫਿਲਹਾਲ ਵਿਰਾਮ ਲੱਗਣ ਦੇ ਆਸਾਰ ਬਣ ਗਏ ਲਗਦੇ ਹਨ। ਕਾਂਗਰਸ ਹਾਈਕਮਾਂਡ ਨੇ ਕਾਫੀ ਹੱਦ ਤੱਕ ਮਸਲੇ ਨੂੰ ਸੁਲਝਾਉਂਦਿਆਂ ਪੰਜਾਬ ਪ੍ਰਦੇਸ਼ ਦੇ ਨਵੇਂ ਪ੍ਰਧਾਨ ਦੇ ਤੌਰ ‘ਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ ਹੈ। ਉਥੇ ਹੀ ਦੋ ਕਾਰਜਕਾਰੀ ਪ੍ਰਧਾਨ ਬਣਾਏ ਗਏ ਹਨ ਜਿਨ੍ਹਾਂ ‘ਚ ਜਲੰਧਰ ਤੋਂ ਸੰਤੋਖ ਚੌਧਰੀ ਤੇ ਵਿਜੇ ਇੰਦਰ ਸਿੰਗਲਾ ਦਾ ਨਾਂਅ ਸ਼ਾਮਿਲ ਹੈ।
ਪੰਜਾਬ ਪ੍ਰਦੇਸ਼ ਦੇ ਨਵੇਂ ਪ੍ਰਧਾਨ ਦੇ ਤੌਰ ‘ਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ‘ਤੇ ਮੋਹਰ
