ਪੰਚਾਇਤੀ ਜ਼ਮੀਨਾਂ ਦੇ ਮਾਮਲੇ ’ਚ ਖਹਿਰਾ ਨੇ ਪੰਜਾਬ ਸਰਕਾਰ ’ਤੇ ਲਾਏ ਗੰਭੀਰ ਇਲਜ਼ਾਮ

ਜਲੰਧਰ— ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਜਲੰਧਰ ’ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਚਾਇਤ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਕੰਪਲੈਕਸ ਅੰਦਰ ਪਹਿਲਾਂ ਮਸਲਾ ਹਰਦਾਸਪੁਰਾ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਦਾ ਆਇਆ ਸੀ। ਜਦੋਂ ਸਾਡੇ ਵੱਲੋਂ ਇਹ ਸਮਲਾ ਹਾਈਲਾਈਟ ਕੀਤਾ ਗਿਆ ਤਾਂ ਆਪ ਦੀ ਸਰਕਾਰ ਉਸ ਦੀ ਹਿਫਾਜ਼ਤ ’ਤੇ ਆ ਗਏ। ਫਿਰ ਇਨ੍ਹਾਂ ਵੱਲੋਂ ਪਿੰਡ ਸਰਪੰਚ ਤੋਂ ਬਿਆਨ ਦਿਵਾਇਆ ਗਿਆ ਕਿ ਇਹ ਜ਼ਮੀਨ ਲੀਜ਼ ’ਤੇ ਦਿੱਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਹ ਬੰਜਰ ਪਈ ਹੈ ਅਤੇ ਉਸ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਖੇਤੀ ਨਹੀਂ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਸ ਜ਼ਮੀਨ ਦੀਆਂ ਬਕਾਇਕਾ ਤਸਵੀਰਾਂ ਵੀ ਟਵੀਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚਹੇੜੂ ਪਿੰਡ ਦੀ ਜ਼ਮੀਨ ’ਤੇ ਵੀ ਅਰਸੇ ਤੋਂ ਕਬਜ਼ਾ ਕੀਤਾ ਹੋਇਆ ਸੀ। 2010 ’ਚ ਪਿੰਡ ਦੀ ਪੇਂਡੂ ਪੰਚਾਇਤ ’ਤੇ ਦਬਾਅ ਬਣਾ ਕੇ ਇਕ ਤਰਫ਼ਾ ਤਬਾਦਲੇ ’ਤੇ ਪ੍ਰਪੋਜ਼ਲ ਭੇਜ ਦਿੱਤੀ ਕਿ ਸਵਾ 13 ਕਿਲੇ ਜ਼ਮੀਨ ਜੋਕਿ ਯੂਨੀਵਰਸਿਟੀ ਦੇ ਅੰਦਰ ਹੈ ਅਤੇ ਬਿਲਡਿੰਗ ਵੀ ਬਣੀਆਂ ਹੋਈਆਂ ਹਨ।

ਖਹਿਰਾ ਨੇ ਕਿਹਾ ਕਿ ਜਿਹੜੀ ਲਵਲੀ ਦੇ ਅੰਦਰ ਸਵਾ 13 ਕਿਲੇ ਜ਼ਮੀਨ ਹੈ, ਉਹ ਕਰੀਬ 100 ਕਰੋੜ ਦੀ ਜਾਇਦਾਦ ਹੈ ਅਤੇ ਜਿਹੜੀ ਕਾਲੀ ਵੇੲੀਂ ਦੇ ਕੰਢੇ ’ਤੇ ਹੈ, ਜਿਸ ਨੂੰ ਤਬਾਦਲਾ ਕਰਕੇ ਚਹੇੜੂ ਦੀ ਪੰਚਾਇਤ ਨੂੰ ਦੇ ਦਿੱਤਾ ਹੈ, ਉਹ 15 ਲੱਖ ਏਕੜ ਵਾਲੀ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਮਿੱਤਲ ਨੇ 100 ਕਰੋੜ ਦੀ ਜ਼ਮੀਨ ਦਾ ਨਾਨਕ ਨਗਰੀ ਪੰਚਾਇਤ ਤੋਂ ਬਿਨਾਂ ਪੁੱਛੇ ਤਬਾਦਲਾ ਅਪਰੂਵ ਕਰਵਾ ਲਿਆ। ਹੁਣ ਨਾਨਕ ਨਗਰੀ ਪੰਚਾਇਤ ਨੇ ਇਸ ਨੂੰ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਤਬਾਦਲੇ ਦਾ ਆਧਾਰ ਹੀ ਗਲਤ ਸੀ।

Leave a Reply

Your email address will not be published. Required fields are marked *