ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ

ਦਸੂਹਾ- ਦਸੂਹਾ ’ਚ ਅੱਜ ਸਵੇਰੇ ਵਾਪਰੇ ਭਿਆਨਕ ਬੱਸ ਹਾਦਸੇ ’ਚ 9ਵੀਂ ਜਮਾਤ ’ਚ ਪੜ੍ਹਦੇ ਬੱਚੇ ਦੀ ਮੌਤ ਹੋਣ ਦੀ ਦੁੱਖ਼ਭਰੀ ਖ਼ਬਰ ਮਿਲੀ ਹੈ। ਇਥੇ ਦੱਸ ਦੇਈਏ ਕਿ ਜਲੰਧਰ-ਪਠਾਨਕੋਟ ਹਾਈਵੇਅ ’ਤੇ ਰਿਲਾਇੰਸ ਪੈਟਰੋਲ ਪੰਪ ਦਸੂਹਾ ਨੇੜੇ ਅੱਜ ਸਵੇਰੇ ਸਕੂਲੀ ਬੱਸ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਸੀ।
ਇਸ ਹਾਦਸੇ ਦੌਰਾਨ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ’ਚੋਂ ਇਕ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿ੍ਰਤਕ ਬੱਚੇ ਦੀ ਪਛਾਣ ਹਰਮਨ ਸੈਣੀ ਪੁੱਤਰ ਪ੍ਰਦੀਪ ਸਿੰਘ ਵਾਸੀ ਲੋਦੀ ਚੱਕ ਟਾਂਡਾ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬੱਸ ’ਚ 12-14 ਦੇ ਕਰੀਬ ਬੱਚਿਆਂ ਸਮੇਤ ਡਰਾਈਵਰ ਅਤੇ ਕੰਡਕਟਰ ਸਵਾਰ ਸਨ। ਫਿਲਹਾਲ ਇਸ ਘਟਨਾ ਤੋਂ ਬਾਅਦ ਸਕੂਲੀ ਬੱਚਿਆਂ ਦੇ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਟਰੱਕ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *