ਭਿੱਖੀਵਿੰਡ : ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾਵਾਚਕ ਸ੍ਰੀ ਮੰਜੀ ਸਾਹਿਬ ਵਾਲਿਆਂ ਦੇ ਭਿੱਖੀਵਿੰਡ ਥਾਣੇ ‘ਚ ਪਿਛਲੇ ਸਮੇਂ ਦੌਰਾਨ 15 ਜਨਵਰੀ 2020 ਨੂੰ ਇਕ ਪਰਚਾ ਦਰਜ ਕਰਵਾਇਆ ਗਿਆ ਸੀ, ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਕੁਝ ਅਧਿਕਾਰੀਆਂ ਵੱਲੋਂ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਸੀ। ਉਸ ਸਮੇਂ ਦੇ ਐੱਸਐੱਸਪੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਿੰਘ ਸਾਹਿਬ ਜੀ ਦਾ ਪਰਚਾ ਖਾਰਜ ਕਰ ਦਿਆਂਗੇ ਪਰ ਕੀਤਾ ਨਹੀਂ। ਬੀਤੇ ਦਿਨੀਂ ਭਿੱਖੀਵਿੰਡ ਥਾਣੇ ‘ਚੋਂ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਸਿੰਘ ਸਾਹਿਬ ਜੀ ਤੁਸੀਂ ਜ਼ਮਾਨਤ ਕਰਵਾਓ ਨਹੀਂ ਤੇ ਆਪ ਜੀ ਦੀ ਗ੍ਰਿਫਤਾਰੀ ਕਰ ਲਵਾਂਗੇ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (SAD, Amritsar) ਦੇ ਆਗੂ ਜਥੇਦਾਰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਕਥਾ ਕੀਰਤਨ ਅਤੇ ਅਰਥ ਕਰਦੇ ਹਨ। ਸਿੰਘ ਸਾਹਿਬ ਜੀ ਦੀ ਗ੍ਰਿਫ਼ਤਾਰੀ ਦੇ ਰੋਸ ‘ਚ ਸਿੱਖ ਜਥੇਬੰਦੀਆਂ ਅਤੇ ਖੇਮਕਰਨ ਇਲਾਕੇ ਦੇ ਨੌਜਵਾਨ ਅੱਜ ਭਿੱਖੀਵਿੰਡ ਥਾਣੇ ਸਾਹਮਣੇ ਆਪਣੀਆਂ ਗ੍ਰਿਫਤਾਰੀਆਂ ਦੇਣ ਆਏ। ਉਨ੍ਹਾਂ ਮੌਜੂਦਾ ਪੰਥ ਦੀ ਸਿਰਮੌਰ ਜੱਥੇਬੰਦੀ SGPC ‘ਤੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਕੋਈ ਵੀ ਆਪਣਾ ਨੁਮਾਇੰਦਾ ਜਾਂ ਕਾਨੂੰਨੀ ਸਲਾਹਕਾਰ ਐੱਸਐੱਸਪੀ ਜਾਂ ਡਿਪਟੀ ਕਮਿਸ਼ਨਰ ਕੋਲ ਨਹੀਂ ਭੇਜਿਆ ਕਿ ਝੂਠਾ ਹੋਇਆ ਪਰਚਾ ਖਾਰਜ ਕੀਤਾ ਜਾ ਸਕੇ। ਜੇ ਉਹ ਆਪਣੇ ਸਿੱਖ ਕੌਮ ਦੇ ਵਿਦਵਾਨਾਂ ਦੇ ਨਾਲ ਨਹੀਂ ਖਲੋਅ ਸਕਦੀ ਤਾਂ ਆਮ ਸਿੱਖ ਦਾ ਕੀ ਹਾਲ ਹੋਵੇਗਾ।