ਸੈਕਰਾਮੈਂਟੋ, 20 ਜੁਲਾਈ- ਅਮਰੀਕਾ ‘ਚ ਸੁਪਰੀਮ ਕੋਰਟ ਸਾਹਮਣੇ ਗਰਭਪਾਤ ਦੇ ਹੱਕ ‘ਚ ਜ਼ੋਰਦਾਰ ਪ੍ਰਦਰਸ਼ਨ ਹੋਇਆ, ਜਿਸ ਦੌਰਾਨ 17 ਕਾਂਗਰਸ ਮੈਂਬਰਾਂ ਸਮੇਤ 35 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਜਾਣਕਾਰੀ ਯੂ.ਐੱਸ. ਕੈਪੀਟਲ ਪੁਲਿਸ ਨੇ ਜਾਰੀ ਇਕ ਬਿਆਨ ‘ਚ ਦਿੱਤੀ ਹੈ।
ਉੱਤਰ ਪੱਛਮੀ ਵਾਸ਼ਿੰਗਟਨ ‘ਚ ਫਸਟ ਸਟਰੀਟ ਨੇੜੇ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰ ਦਿੱਤੀ। ਪੁਲਿਸ ਨੇ ਆਵਾਜਾਈ ਬਹਾਲ ਕਰਨ ਲਈ ਤਿੰਨ ਚਿਤਾਵਨੀਆਂ ਦਿੱਤੀਆਂ, ਪਰ ਜਦੋਂ ਪ੍ਰਦਰਸ਼ਨਕਾਰੀ ਠੱਸ ਤੋਂ ਮੱਸ ਨਾ ਹੋਏ ਤਾਂ ਪੁਲਿਸ ਨੇ 17 ਸਾਂਸਦਾਂ ਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।