ਸ੍ਰੀਨਗਰ, 14 ਜੁਲਾਈ (ਦਲਜੀਤ ਸਿੰਘ)- ਜੰਮੂ ਕਸ਼ਮੀਰ ਦੇ ਪੁਲਵਾਮਾ ਸੈਕਟਰ ਵਿਚ ਬੁੱਧਵਾਰ ਦੀ ਸਵੇਰ ਭਾਰਤੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ਵਿਚ ਤਿੰਨ ਅੱਤਵਾਦੀ ਮਾਰੇ ਗਏ ਹਨ। ਆਪ੍ਰੇਸ਼ਨ ਅਜੇ ਵੀ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਇਜਾਜ਼ ਉਰਫ਼ ਅੱਬੂ ਹੁਰਾਇਰਾ ਦੋ ਸਥਾਨਕ ਅੱਤਵਾਦੀਆਂ ਸਮੇਤ ਮਾਰਿਆ ਗਿਆ ਹੈ।
ਮੁਕਾਬਲੇ ਵਿਚ ਪਾਕਿਸਤਾਨੀ ਅੱਤਵਾਦੀ ਸਮੇਤ ਦੋ ਸਥਾਨਕ ਅੱਤਵਾਦੀ ਢੇਰ
