ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਵੱਖ-ਵੱਖ ਵਿਭਾਗਾਂ ‘ਚ ਕੰਮ ਨਾ ਕਰਨ ਵਾਲੇ ਅਫ਼ਸਰਾਂ ਅਤੇ ਮੁਲਾਜ਼ਮਾਂ ‘ਤੇ ਸਖ਼ਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਲ ਸਰੋਤ ਵਿਭਾਗ ‘ਚ ਵੱਖ-ਵੱਖ ਵਿੰਗਾਂ ਬ੍ਰਾਂਚਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੂਚੀ ਮੰਗ ਗਈ ਹੈ।
ਇਸ ਤੋਂ ਬਾਅਦ ਹੁਣ ਜਲ ਸਰੋਤ ਵਿਭਾਗ ‘ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ‘ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ। ਵਿਭਾਗ ਦੇ ਸੁਪਰੀਡੈਂਟ ਦੇ ਹਵਾਲੇ ਨਾਲ ਜਾਰੀ ਪੱਤਰ ਵਿਭਾਗ ਦੇ ਵੱਖ-ਵੱਖ ਵਿੰਗਾਂ, ਬ੍ਰਾਂਚਾਂ ਦੇ ਮੁਖੀਆਂ, ਮੁੱਖ ਇੰਜੀਨੀਅਰ ਕੈਨਾਲ ਸਤਲੁਜ ਸਿਸਟਮ, ਗਰਾਊਂਡ ਵਾਟਰ ਅਤੇ ਹੋਰਨਾਂ ਨੂੰ ਭੇਜਿਆ ਗਿਆ ਹੈ।
ਪੱਤਰ ‘ਚ ਕਿਹਾ ਗਿਆ ਹੈ ਕਿ ਇਹ ਅਤਿ ਜ਼ਰੂਰੀ ਹੈ ਅਤੇ ਦੇਰੀ ਅਤੇ ਅਣਗਹਿਲੀ ਦੀ ਜ਼ਿੰਮੇਵਾਰੀ ਸਬੰਧਿਤ ਦਫ਼ਤਰ ਦੀ ਹੋਵੇਗੀ। ਵਿਭਾਗ ਵੱਲੋਂ ਇਸ ਪੱਤਰ ਜਾਰੀ ਕਰਨ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ‘ਚ ਹਫੜਾ-ਦਫੜੀ ਮਚ ਗਈ ਹੈ।