ਨਵੀਂ ਦਿੱਲੀ, 29 ਜੂਨ – ਪੈਗ਼ੰਬਰ ਮੁਹੰਮਦ ਟਿੱਪਣੀ ਨੂੰ ਲੈ ਕੇ ਵਿਵਾਦਾਂ ‘ਚ ਆਏ ਭਾਜਪਾ ਦੇ ਸਾਬਕਾ ਬੁਲਾਰੇ ਨਵੀਨ ਜਿੰਦਲ ਨੂੰ ਧਮਕੀ ਮਿਲੀ ਹੈ।
ਨਵੀਨ ਜਿੰਦਲ ਨੇ ਦੱਸਿਆ ਕਿ ਅੱਜ ਸਵੇਰੇ 6.43 ਵਜੇ ਉਸ ਨੂੰ 3 ਈ-ਮੇਲ ਭੇਜੇ ਗਏ, ਜਿਨ੍ਹਾਂ ਵਿਚ ਉਦੇਪੁਰ ‘ਚ ਕਨ੍ਹਈਆ ਲਾਲ ਦੀ ਗਰਦਨ ਕੱਟਣ ਦੀ ਤਰਾਂ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਵੀ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਗਈ ਹੈ।