ਨਵੀਂ ਦਿੱਲੀ, 21 ਜੂਨ-ਕੇਂਦਰ ਸਰਕਾਰ ਵਲੋਂ ਘੋਸ਼ਿਤ ਕੀਤੀ ਗਈ ਅਗਨੀਪਥ ਯੋਜਨਾ ਨੂੰ ਲੈ ਕੇ ਮਚੇ ਬਵਾਲ ‘ਚ ਫੌਜ ਵਲੋਂ ਮੰਗਲਵਾਰ ਨੂੰ ਵੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਕਿਹਾ ਕਿ ਅਗਨੀਪਥ ਯੋਜਨਾ ਦੇ ਲਈ ਨੌਜਵਾਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫ਼ੌਜ ਦੇ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਅਗਨੀਵੀਰਾਂ ਦੀ ਭਰਤੀ ‘ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ।
ਪ੍ਰੈੱਸ ਕਾਨਫਰੰਸ ‘ਚ ਕਿਹਾ ਗਿਆ ਹੈ ਕਿ ਇਹ ਦੇਸ਼ ਭਗਤੀ ਦਾ ਮੌਕਾ ਹੈ, ਨੌਜਵਾਨ ਇਸ ਨੂੰ ਹੱਥੋਂ ਨਾ ਜਾਣ ਦੇਣ। ਫ਼ੌਜ ‘ਚ ਕੰਮ ਕਰਨਾ ਦੇਸ਼ ਭਗਤੀ ਅਤੇ ਜਨੂੰਨ ਦਾ ਕੰਮ ਹੈ। ਫ਼ੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਫ਼ੌਜ ‘ਚ ਭਰਤੀ ਪ੍ਰਕਿਰਿਆ ‘ਚ ਕੋਈ ਬਦਲਾਅ ਨਹੀਂ ਹੋਵੇਗਾ।