ਬਠਿੰਡਾ, 9 ਜੂਨ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਮੁਤਾਬਿਕ ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੇਸ਼ਵ ‘ਤੇ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਦਾ ਇਲਜ਼ਾਮ ਹੈ।
ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਲਿਆ ਕੇ ਦਿੱਤੇ ਸੀ। ਕਤਲ ਵਾਲੇ ਦਿਨ ਕੇਕੜਾ ਦੇ ਨਾਲ ਹੀ ਕੇਸ਼ਵ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ, ਮੂਸੇਵਾਲਾ ਦੀ ਹੱਤਿਆ ਵਾਲੇ ਦਿਨ ਸੰਦੀਪ ਕੇਕੜਾ ਹਮਲਾਵਰਾਂ ਨੂੰ ਸੂਚਨਾ ਦੇਣ ਤੋਂ ਬਾਅਦ ਮੋਟਰਸਾਈਕਲ ਲੈ ਕੇ ਉੱਥੋਂ ਨਿਕਲ ਗਿਆ ਸੀ ਜਦੋਂ ਕਿ ਕੇਸ਼ਵ ਉੱਥੇ ਹੀ ਮੌਜੂਦ ਰਿਹਾ।