ਚੰਡੀਗੜ੍ਹ, 31 ਮਈ- ਵਿੱਕੀ ਮਿਡੂਖੇਡਾ ਦੇ ਕਤਲ ਮਾਮਲੇ ਤੋਂ ਬਾਅਦ ਅਜੇ ਪਾਲ ਦਾ ਦੋਸ਼ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਇਸ ਕਰਕੇ ਉਨ੍ਹਾਂ ਨੂੰ ਸਕਿਓਰਟੀ ਦਿੱਤੀ ਜਾਵੇ। ਇਸ ਦੇ ਬਾਅਦ ਸਿੱਧੂ ਕਤਲ ਮਾਮਲੇ ਦੇ ਬਾਅਦ ਉਨ੍ਹਾਂ ਨੇ ਕੋਰਟ ‘ਚ ਅੱਜ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਵਿੱਕੀ ਮਿਡੂਖੇੜਾ ਕਤਲ ਮਾਮਲੇ ਦੀ ਗੱਲ ਕਹੀ ਹੈ ਅਤੇ ਆਪਣੀ ਜਾਨ ਨੂੰ ਖ਼ਤਰਾ ਦਸ ਕੇ ਸਕਿਓਰਟੀ ਦੀ ਮੰਗ ਕੀਤੀ।
ਇਸ ‘ਤੇ ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐੱਸ.ਐੱਸ.ਪੀ. ਨੂੰ ਆਦੇਸ਼ ਦਿੱਤੇ ਹੈ ਕਿ ਚੈੱਕ ਕੀਤਾ ਜਾਵੇ ਕਿ ਸਕਿਓਰਟੀ ਸੈੱਟ ਹੈ ਜਾਂ ਨਹੀਂ ਕਿਹੜੀਆਂ ਚੀਜ਼ਾਂ ‘ਤੇ ਉਨ੍ਹਾਂ ਨੂੰ ਸਕਿਓਰਟੀ ਦਿੱਤੀ ਜਾਵੇ।