ਰੀਓ, 11 ਜੁਲਾਈ (ਦਲਜੀਤ ਸਿੰਘ)- ਬਰਾਜ਼ੀਲ ਦੇ ਰੀਓ ਡੇ ਜੇਨੇਰੀਓ ‘ਚ ਮੌਜੂਦ ਮਾਰਾਕਾਨਾ ਸਟੇਡੀਅਮ ਵਿਚ ਹੋਏ ਕੋਪਾ ਅਮਰੀਕਾ 2021 ਦੇ ਫਾਈਨਲ ਮੈਚ ਵਿਚ ਅਰਜਨਟੀਨਾ ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਸੁਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦੀ ਅਗਵਾਈ ਹੇਠ ਅਰਜਨਟੀਨਾ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਸੀ ਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਟਰਾਫ਼ੀ ਹੈ। ਇਸ ਦੇ ਨਾਲ ਹੀ ਅਰਜਨਟੀਨਾ ਨੇ 28 ਸਾਲਾਂ ਵਿਚ ਪਹਿਲੀ ਵਾਰ ਕੋਪਾ ਅਮਰੀਕਾ ਟਰਾਫ਼ੀ ਜਿੱਤੀ ਹੈ।
ਅਰਜਨਟੀਨਾ ਨੇ ਬਰਾਜ਼ੀਲ ਨੂੰ ਹਰਾ ਕੇ ਜਿੱਤਿਆ ਕੋਪਾ ਅਮਰੀਕਾ 2021
