ਫਰੀਦਕੋਟ, 11 ਮਈ- ਮੁਹਾਲੀ ਬਲਾਸਟ ਮਾਮਲੇ ‘ਚ ਜੋ ਫਰੀਦਕੋਟ ਦੇ ਨਿਸ਼ਾਨ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ, ਅਸਲ ‘ਚ ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੇ ਪਿੰਡ ਕੁੱਲਾ ਦਾ ਰਹਿਣ ਵਾਲਾ ਹੈ, ਜੋ ਕਿ ਫ਼ਰੀਦਕੋਟ ਜੇਲ੍ਹ ‘ਚ ਬੰਦ ਹੈ, ਜਿਸ ਖ਼ਿਲਾਫ਼ ਕਈ ਆਰਮਜ਼ ਐਕਟ ਅਤੇ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਫ਼ਰੀਦਕੋਟ ਦੀ ਪੁਲਿਸ ਟੀਮ ਨੇ ਫੜਿਆ ਹੈ।
ਮੁਹਾਲੀ ਬਲਾਸਟ ਮਾਮਲੇ ‘ਚ ਗ੍ਰਿਫ਼ਤਾਰ ਨਿਸ਼ਾਨ ਸਿੰਘ ਫ਼ਰੀਦਕੋਟ ਜੇਲ੍ਹ ‘ਚ ਬੰਦ, ਕਈ ਮਾਮਲੇ ਦਰਜ
