ਹਿਮਾਚਲ ਵਿਧਾਨ ਸਭਾ ਦੇ ਬਾਹਰ ਖ਼ਾਲਿਸਤਾਨ ਦੇ ਬੈਨਰ ਦਾ ਮਾਮਲਾ, ਗੁਰਪਤਵੰਤ ਸਿੰਘ ਪੰਨੂ ਨੂੰ ਕੇਸ ਚ ਮੁੱਖ ਮੁਲਜ਼ਮ ਬਣਾਇਆ

note/nawnpunjab.com

ਬੁਢਲਾਡਾ, 9 ਮਈ- ਬੀਤੇ ਕੱਲ੍ਹ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਬਾਹਰੀ ਸੀਮਾ ‘ਤੇ ਖ਼ਾਲਿਸਤਾਨ ਦੇ ਬੈਨਰ ਲਗਾਉਣ ਦੇ ਮਾਮਲੇ ‘ਚ ਪੁਲਿਸ ਸਟੇਸ਼ਨ,ਧਰਮਸ਼ਾਲਾ ਵਿਖੇ ਜੁਆਪਾ ਤਹਿਤ ਦਰਜ ਕੀਤੇ ਐਫ.ਆਈ.ਆਰ. ‘ਚ ਸਿੱਖਸ ਫਾਰ ਜਸਟਿਸ (ਐੱਸ.ਐਫ.ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਇਸ ਕੇਸ ਵਿਚ ਮੁੱਖ ਮੁਲਜ਼ਮ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਵਲੋਂ ਖਾਲਿਸਤਾਨੀ ਅਨਸਰਾਂ ਦੀਆਂ ਅਜਿਹੀਆਂ ਘਟਨਾਵਾਂ ਅਤੇ ਸਿੱਖਸ ਫ਼ਾਰ ਜਸਟਿਸ ਦੇ 6 ਜੂਨ, 2022 ਨੂੰ ਖਾਲਿਸਤਾਨ ਰਾਏ-ਸ਼ੁਮਾਰੀ ਲਈ ਵੋਟਿੰਗ ਮਿਤੀ ਦੇ ਤੌਰ ‘ਤੇ ਐਲਾਨ ਕੀਤੇ ਜਾਣ ਦੇ ਸੰਬੰਧ ‘ਚ ਖ਼ਤਰੇ ਨੂੰ ਦੇਖਦਿਆ ਰਾਜ ਅੰਦਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *