ਫ਼ਰੀਦਕੋਟ, 23 ਅਪ੍ਰੈਲ – ਫ਼ਰੀਦਕੋਟ ਦੀ ਮਾਡਰਨ ਜੇਲ੍ਹ ‘ਚ ਸਰਚ ਆਪ੍ਰੇਸ਼ਨ ਚਲਾਇਆ ਗਿਆ | ਆਈ.ਜੀ. ਪ੍ਰਦੀਪ ਯਾਦਵ ਦੀ ਅਗਵਾਈ ‘ਚ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਤਲਾਸ਼ੀ ਮੁਹਿੰਮ ‘ਚ ਹਿੱਸਾ ਲਿਆ। ਤਲਾਸ਼ੀ ਮੁਹਿੰਮ ਕਰੀਬ ਤਿੰਨ ਘੰਟੇ ਤੱਕ ਚੱਲੀ। ਜੇਲ੍ਹ ਵਿਚ ਬੰਦ ਕੈਦੀਆਂ ਕੋਲੋਂ ਛੇ ਮੋਬਾਈਲ ਬਰਾਮਦ ਕੀਤੇ ਗਏ ਹਨ | ਇਹ ਜਾਣਕਾਰੀ ਐੱਸ.ਐੱਸ.ਪੀ. ਫ਼ਰੀਦਕੋਟ ਨੇ ਦਿੱਤੀ ਹੈ | ਜੇਲ੍ਹ ‘ਚ ਸੁਰੱਖਿਆ ਨਿਗਰਾਨੀ ਵਧਾਉਣ ਲਈ ਵੀ ਕਿਹਾ ਗਿਆ ਹੈ ਸੁਰੱਖਿਆ ਸੰਬੰਧੀ ਹਰ ਕਮੀ ਨੂੰ ਦੂਰ ਕੀਤਾ ਜਾਵੇਗਾ ਅਜਿਹਾ ਵੀ ਉਨ੍ਹਾਂ ਵਲੋਂ ਕਿਹਾ ਗਿਆ ਹੈ | ਜ਼ਿਕਰਯੋਗ ਹੈ ਕਿ ਜੇਲ੍ਹ ‘ਚ ਬੰਦ ਕੈਦੀਆਂ ਤੋਂ ਮੋਬਾਈਲ ਫ਼ੋਨ, ਨਸ਼ੀਲੇ ਪਦਾਰਥ ਅਤੇ ਇਤਰਾਜ਼ਯੋਗ ਸਮਗਰੀ ਮਿਲਣ ਦੇ ਅਕਸਰ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਜਿਸ ਕਾਰਨ ਇਹ ਤਲਾਸ਼ੀ ਮੁਹਿੰਮ ਚਲਾਈ ਗਈ |
ਫ਼ਰੀਦਕੋਟ ਦੀ ਮਾਡਰਨ ਜੇਲ੍ਹ ‘ਚ ਚਲਾਇਆ ਗਿਆ ਸਰਚ ਆਪ੍ਰੇਸ਼ਨ
