ਸ੍ਰੀਨਗਰ, 21 ਅਪ੍ਰੈਲ (ਬਿਊਰੋ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਪਰਿਸਵਾਨੀ ਇਲਾਕੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਮੁਕਾਬਲਾ ਚੱਲ ਰਿਹਾ ਹੈ। ਬਡਗਾਮ ਪੁਲਿਸ ਅਤੇ ਫੌਜ ਕੰਮ ‘ਤੇ ਹੈ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿਚ ਚੱਲ ਰਹੇ ਮੁਕਾਬਲੇ ਵਿਚ ਤਿੰਨ ਸੈਨਿਕਾਂ ਅਤੇ ਇਕ ਨਾਗਰਿਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਬਾਰਾਮੂਲਾ ਐਨਕਾਊਂਟਰ : ਤਿੰਨ ਸੈਨਿਕਾਂ ਅਤੇ ਇਕ ਨਾਗਰਿਕ ਨੂੰ ਆਈਆਂ ਮਾਮੂਲੀ ਸੱਟਾਂ
