ਨਵੀਂ ਦਿੱਲੀ, 20 ਅਪ੍ਰੈਲ (ਬਿਊਰੋ)- ਆਮ ਆਦਮੀ ਪਾਰਟੀ ਖ਼ਿਲਾਫ਼ ਟਿੱਪਣੀ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਹੁਣ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੇ ਘਰ ਪਹੁੰਚ ਗਈ ਹੈ। ਵਿਸ਼ਵਾਸ ਨੇ ਖ਼ੁਦ ਉਨ੍ਹਾਂ ਦੇ ਗਾਜ਼ੀਆਬਾਦ ਸਥਿਤ ਆਪਣੇ ਘਰ ਪਹੁੰਚੀ ਪੁਲਿਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਦੇ ਖ਼ਿਲਾਫ਼ ਆਈ.ਟੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਟਵੀਟ ਕੀਤਾ ਹੈ ਕਿ ਪੰਜਾਬ ਪੁਲਿਸ ਸਵੇਰੇ-ਸਵੇਰੇ ਉਨ੍ਹਾਂ ਦੇ ਘਰ ਆ ਗਈ ਹੈ। ਇਕ ਸਮੇਂ ‘ਚ ਮੇਰੇ ਵਲੋਂ ਹੀ ਭਗਵੰਤ ਮਾਨ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਗਿਆ ਸੀ। ਉਨ੍ਹਾਂ ਮਾਨ ਨੂੰ ਕਿਹਾ ਕਿ ਦਿੱਲੀ ‘ਚ ਬੈਠੇ ਜਿਹੜੇ ਆਦਮੀ ਨੂੰ ਪੰਜਾਬ ਦੇ ਲੋਕਾਂ ਦੀ ਤਾਕਤ ਨਾਲ ਖੇਡਣ ਦੇ ਰਹੇ ਹੋ, ਉਹ ਇਕ ਦਿਨ ਮਾਨ ਅਤੇ ਪੰਜਾਬ ਨੂੰ ਧੋਖਾ ਦੇਵੇਗਾ। ਵਿਸ਼ਵਾਸ ਨੇ ਕਿਹਾ ਕਿ ਦੇਸ਼ ਮੇਰੀ ਚਿਤਾਵਨੀ ਨੂੰ ਯਾਦ ਰੱਖੇ।