ਚੰਡੀਗੜ੍ਹ, 5 ਅਪ੍ਰੈਲ (ਬਿਊਰੋ)- ਲਗਾਤਾਰ ਵੱਧ ਰਹੀ ਮਹਿੰਗਾਈ ਤੇ ਪਾਣੀ ਦੇ ਰੇਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹੱਲਾ ਬੋਲ ਦਿੱਤਾ ਗਿਆ। ‘ਆਪ’ ਵਰਕਰਾਂ ਨੇ ਚੰਡੀਗੜ੍ਹ ‘ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ‘ਆਪ’ ਵਰਕਰ ਪੁਲਿਸ ਨਾਲ ਭਿੜ ਗਏ ਹਨ ਤੇ ਪੁਲਿਸ ਨੇ ਬਚਾਅ ਲਈ ਵਾਟਰ ਕੈਨਲ ਦਾ ਇਸਤੇਮਾਲ ਕੀਤਾ ਹੈ। ‘ਆਪ’ ਵਰਕਰਾਂ ਦਾ ਮਹਿੰਗਾਈ ਨੂੰ ਲੈ ਕੇ ਸੰਘਰਸ਼ ਲਗਾਤਾਰ ਵਧਦਾ ਜਾ ਰਿਹਾ ਹੈ।
ਪਾਣੀ ਦੇ ਰੇਟ ‘ਤੇ ਹੱਲਾ ਬੋਲ : ‘ਆਪ’ ਦਾ ਚੰਡੀਗੜ੍ਹ ‘ਚ ਜ਼ੋਰਦਾਰ ਪ੍ਰਦਰਸ਼ਨ, ਪੁਲਿਸ ਨਾਲ ਭਿੜੇ ‘ਆਪ’ ਵਰਕਰ
