ਐਕਸ਼ਨ ’ਚ ਭਗਵੰਤ ਮਾਨ ਸਰਕਾਰ, ਸਖ਼ਤ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਨਵੇਂ ਹੁਕਮ

mann/nawanpunjab.com

ਜੈਤੋ, 30 ਮਾਰਚ (ਬਿਊਰੋ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜ਼ਾਨਾ ਦਫ਼ਤਰਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪਾਰਦਰਸ਼ੀ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਨੁਸਾਰ ਸਮੂਹ ਅਧਿਕਾਰੀ, ਕਰਮਚਾਰੀ ਸਮੇਂ ਸਿਰ ਦਫਤਰ ਆਉਣ ਅਤੇ ਦਫ਼ਤਰੀ ਸਮੇਂ ਦੌਰਾਨ ਆਪਣੀ ਸੀਟ ’ਤੇ ਹਾਜ਼ਰ ਰਹਿਣ ਤਾਂ ਜੋ ਆਮ ਜਨਤਾ, ਪੈਨਸ਼ਨਰਜ਼, ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦੀ ਛੁੱਟੀ ਦੌਰਾਨ ਉਸ ਦੀ ਥਾਂ ਕੋਈ ਜ਼ਰੂਰ ਹੋਵੇ। ਆਮ ਪਬਲਿਕ, ਸੀਨੀਅਰ ਸਿਟੀਜਨ, ਪੈਨਸ਼ਨਰਜ਼ ਆਦਿ ਨਾਲ ਨਰਮੀ ਭਰਿਆ ਵਤੀਰਾ ਵਰਤਿਆ ਜਾਵੇ ਅਤੇ ਉਨ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਲੋੜ ਅਨੁਸਾਰ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇ।ਇਸ ਸੰਬੰਧੀ ਕਿਸੇ ਕਿਸਮ ਦੀ ਚੂਕ ਦੀ ਸੂਰਤ ਵਿਚ ਸਬੰਧਤ ਅਧਿਕਾਰੀ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਾਰੀ ਕੀਤੇ ਆਦੇਸ਼ ਅਨੁਸਾਰ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜ਼ਾਨਾ ਦਫ਼ਤਰ ਵਿਖੇ ਬਿੱਲ ਪ੍ਰਾਪਤ ਉਪਰੰਤ ਤੁਰੰਤ ਚੈੱਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਸ ਦੇ ਸਾਰੇ ਇਤਰਾਜ਼ (ਜੇਕਰ ਹੋਣ ਤਾਂ) ਇੱਕੋ ਵਾਰ ਹੀ ਲਗਾਏ ਜਾਣ ਅਤੇ ਲਗਾਏ ਗਏ ਇਤਰਾਜ਼ ਬਕਾਇਦਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ, ਸਪੱਸ਼ਟ ਸ਼ਬਦਾਂ ਵਿਚ ਦਰਸਾਏ ਜਾਣ, ਜੋ ਕਿ ਪੜ੍ਹਨ ਯੋਗ ਹੋਣ। ਇਤਰਾਜ਼ ਲਗਾਏ ਗਏ ਬਿੱਲਾਂ ਦੀਆਂ ਹਾਰਡ ਕਾਪੀ ਬਿਨਾਂ ਕਿਸੇ ਦੇਰੀ ਤੋਂ ਸਬੰਧਤ ਡੀ. ਡੀ. ਓ. ਨੂੰ ਵਾਪਸ ਭੇਜੀਆਂ ਜਾਣ। ਬਿੱਲਾਂ ਸਬੰਧੀ ਚੈੱਕ ਲਿਸਟ,ਭਾਵ ਬਿੱਲਾਂ ਨਾਲ ਸਬੰਧਤ ਵਿੱਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਵੀ ਨੋਟਿਸ ਬੋਰਡ ’ਤੇ ਲਗਾਈਆਂ ਜਾਣ ਅਤੇ ਖਜ਼ਾਨਿਆਂ ਵਿਚ ਉਪਲੱਬਧ ਅਸ਼ਟਾਮਾਂ ਅਤੇ ਟਿਕਟਾਂ ਦੀ ਗਿਣਤੀ ਨੋਟਿਸ ਬੋਰਡ ’ਤੇ ਹਰ ਰੋਜ਼ ਜਨਤਕ ਕੀਤੀ ਜਾਵੇ ਆਦਿ ਸ਼ਾਮਲ ਹਨ।

Leave a Reply

Your email address will not be published. Required fields are marked *