, ਚੰਡੀਗੜ੍ਹ, 30 ਮਾਰਚ (ਬਿਊਰੋ)- ਮੁੱਖ ਮੰਤਰੀ ਨੇ 21 ਸਾਲਾਂ ਬਾਅਦ ਭਾਰਤ ਨੂੰ ਮਿਸ ਯੂਨੀਵਰਸ ਦਾ ਖਿਤਾਬ ਵਾਪਸ ਲਿਆ ਕੇ ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਦਫਤਰ ਵੱਲੋਂ ਇਸ ਮੁਲਾਕਾਤ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਬਿਊਟੀ ਮੁਕਾਬਲੇ ਮਿਸ ਯੂਨੀਵਰਸ 2021 ਦਾ ਖ਼ਿਤਾਬ ਖਰੜ, ਪੰਜਾਬ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ ਆਪਣੇ ਨਾਮ ਕੀਤਾ ਸੀ। 70ਵਾਂ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਜ਼ਰਾਈਲ ਵਿੱਚ ਹੋਇਆ ਸੀ।
ਭਾਰਤ ਦੀ ਝੋਲੀ ਮਿਸ ਯੂਨੀਵਰਸ ਦਾ ਇਹ ਖ਼ਿਤਾਬ 21 ਸਾਲ ਬਾਅਦ ਪਿਆ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਲਾਰਾ ਦੱਤਾ ਨੇ 2000 ਵਿੱਚ ਆਪਣੇ ਨਾਮ ਕੀਤਾ ਸੀ। ਦੱਸ ਦਈਏ ਕਿ ਹਰਨਾਜ਼ ਤੋਂ ਪਹਿਲਾਂ ਦੋ ਭਾਰਤੀ ਕੁੜੀਆਂ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਸੁਸ਼ਮਿਤਾ ਸੇਨ ਨੇ 1994 ਵਿੱਚ ਅਤੇ ਲਾਰਾ ਦੱਤਾ ਨੇ ਸਾਲ 2000 ਵਿੱਚ