ਨਵੀਂ ਦਿੱਲੀ, 6 ਮਾਰਚ – ਭਾਰਤੀ ਦੂਤਾਵਾਸ ਨੇ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਾਲਮੇਲ ਕਰਨ ਲਈ ਬੁਡਾਪੇਸਟ (ਹੰਗਰੀ ) ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ | ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਯੂਕਰੇਨ ਵਿਚ ਭਾਰਤੀਆਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਸਥਾਨ ਦੇ ਨਾਲ ‘ਜ਼ਰੂਰੀ ਆਧਾਰ’ ‘ਤੇ ਸੰਪਰਕ ਕਰਨ ਲਈ ਕਿਹਾ ਹੈ | ਉੱਥੇ ਹੀ ਭਾਰਤੀ ਦੂਤਾਵਾਸ ਨੇ ਅੱਜ ਆਪ੍ਰੇਸ਼ਨ ਗੰਗਾ ਉਡਾਣਾਂ ਦਾ ਆਖ਼ਰੀ ਪੜਾਅ ਸ਼ੁਰੂ ਕੀਤਾ। ਦੂਤਾਵਾਸ ਦਾ ਕਹਿਣਾ ਹੈ ਕਿ ਉਹ ਸਾਰੇ ਵਿਦਿਆਰਥੀ ਜੋ ਆਪਣੀ ਰਿਹਾਇਸ਼ ਵਿਚ ਰਹਿ ਰਹੇ ਹਨ (ਦੂਤਘਰ ਦੁਆਰਾ ਪ੍ਰਬੰਧ ਕੀਤੇ ਗਏ ਹਨ) ਨੂੰ ਹੰਗਰੀਆ ਸਿਟੀ ਸੈਂਟਰ, ਰਾਕੋਸੀ ਯੂਟ 90, ਬੁਡਾਪੇਸਟ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ |
Related Posts
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
ਨਵੀਂ ਦਿੱਲੀ,17 ਸਤੰਬਰ (ਦਲਜੀਤ ਸਿੰਘ)- ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ…
ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਕਿਰਨ ਰਿਜਿਜੂ ਖ਼ਿਲਾਫ਼ ਬੰਬੇ ਹਾਈਕੋਰਟ ‘ਚ ਪਟੀਸ਼ਨ ਦਾਇਰ, ਕੀ ਹੈ ਮਾਮਲਾ
ਮੁੰਬਈ : ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਖ਼ਿਲਾਫ਼ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ…
ਐੱਨਡੀਏ ਸੰਸਦੀ ਦਲ ਦੇ ਨੇਤਾ ਲਈ ਮੋਦੀ ਦਾ ਨਾਮ ਸਰਬਸੰਮਤੀ ਨਾਲ ਪਾਸ, ਪਹਿਲਾਂ ਉਨ੍ਹਾਂ ਨੇ ਹੱਥ ਜੋੜੇ ਤੇ ਫਿਰ ਸੰਵਿਧਾਨ ਨੂੰ ਲਗਾਇਆ ਮੱਥੇ
ਨਵੀਂ ਦਿੱਲੀ : ਅੱਜ ਐਨਡੀਏ ਸੰਸਦੀ ਦਲ ਦੀ ਪਹਿਲੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਨਰਿੰਦਰ ਮੋਦੀ ਨੂੰ ਸਰਬਸੰਮਤੀ…