ਸ੍ਰੀਨਗਰ,2 ਮਾਰਚ : ਕਰੋਨਾ ਮਹਾਂਮਾਰੀ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਸ੍ਰੀਨਗਰ ਵਿੱਚ ਦੋ ਸਾਲਾਂ ਪਿੱਛੋਂ ਅੱਜ ਪਹਿਲੀ ਵਾਰ ਸਕੂਲ ਖੁੱਲੇ ਹਨ।
ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਹੈ। ਸਕੂਲ ਖੁਲਣ ਨਾਲ ਵਿਦਿਆਰਥੀ,ਮਾਪੇ ਅਤੇ ਅਧਿਆਪਕ ਦੇ ਚਿਹਰਿਆਂ ਦੀ ਖੁਸ਼ੀ ਦੀ ਝਲਕ ਦੇਖਣ ਨੂੰ ਮਿਲੀ। ਆਨਲਾਈਨ ਪੜਾਈ ਕੋਈ ਧਿਰ ਵੀ ਖੁਸ਼ ਨਹੀਂ ਸੀ। ਅਧਿਆਪਕਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਆਨਲਾਈਨ ਪੜਾਈ ਵਿੱਚ ਬਹੁਤ ਘੱਟ ਰੁਚੀ ਲੈਂਦੇ ਸਨ ਅਤੇ ਨਾ ਪੜਾਉਣ ਦਾ ਮਜ਼ਾ ਆਉਂਦਾ ਸੀ।