ਨਵੀਂ ਦਿੱਲੀ, 19 ਫਰਵਰੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਟਨਾਸ਼ਕਾਂ ਅਤੇ ਹੋਰ ਖੇਤੀ ਸਮੱਗਰੀਆਂ ਦੇ ਛਿੜਕਾਅ ਲਈ 100 ‘ਕਿਸਾਨ ਡਰੋਨਾਂ’ ਨੂੰ ਹਰੀ ਝੰਡੀ ਦਿੱਤੀ। ਖੇਤੀਬਾੜੀ ਖੇਤਰ ਵਿੱਚ ਡਰੋਨ ਦੀ ਵਰਤੋਂ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਡਰੋਨ ਦੀ ਵਰਤੋਂ ਦਾ ਸੱਭਿਆਚਾਰ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਡਰੋਨ ਖੇਤਰ ਵਿੱਚ ਭਾਰਤ ਦੀ ਵਧਦੀ ਸਮਰੱਥਾ ਵਿਸ਼ਵ ਨੂੰ ਇੱਕ ਨਵੀਂ ਅਗਵਾਈ ਦੇਵੇਗੀ। ਮੋਦੀ ਨੇ ਸ਼ੁੱਕਰਵਾਰ ਨੂੰ ਡਰੋਨ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਇਸ ਨੂੰ ਕਿਸਾਨਾਂ ਲਈ “ਬਹੁਤ ਹੀ ਨਵੀਨਤਾਕਾਰੀ ਅਤੇ ਦਿਲਚਸਪ ਪਹਿਲ” ਦੱਸਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਡਰੋਨ ਸਟਾਰਟ-ਅੱਪ ਦਾ ਇੱਕ ਨਵਾਂ ਸੱਭਿਆਚਾਰ ਸਿਰਜਿਆ ਜਾ ਰਿਹਾ ਹੈ। ਇਨ੍ਹਾਂ ਦੀ ਗਿਣਤੀ ਹੁਣ 200 ਤੋਂ ਵੱਧ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਵਿੱਚ ਹੋਵੇਗੀ ਅਤੇ ਇਸ ਨਾਲ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।